ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ: ਜ਼ਿਲ੍ਹੇ ਵਿੱਚ 21 ਹੌਟਸਪੌਟ ਖੇਤਰਾਂ ਵਿਚ ਕੌਰਡਨ ਐਂਡ ਸਰਚ ਅਪਰੇਸ਼ਨ

ਐੱਸ.ਏ.ਐੱਸ. ਨਗਰ, 8 ਜਨਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ਼੍ਰੀ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਸੀ.ਏ.ਐੱਸ.ਓ.(ਕੌਰਡਨ ਐਂਡ ਸਰਚ ਅਪਰੇਸ਼ਨ)
ਤਹਿਤ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਸਪੈਸ਼ਲ ਚੈਕਿੰਗ ਸ਼੍ਰੀਮਤੀ ਵੀ.ਨੀਰਜਾ, ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਾਇਬਰ ਕ੍ਰਾਇਮ, ਪੰਜਾਬ ਦੀ ਸੁਪਰਵਿਜ਼ਨ ਅਧੀਨ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ  ਦੱਸਿਆ ਕਿ ਇਸ ਅਪਰੇਸ਼ਨ ਦੌਰਾਨ 02 ਕਪਤਾਨ ਪੁਲਿਸ (ਐਸ.ਪੀ) ਰੈਂਕ ਦੇ ਅਧਿਕਾਰੀ, 06 ਉੱਪ ਕਪਤਾਨ ਪੁਲਿਸ (ਡੀ.ਐਸ.ਪੀ.) ਰੈਂਕ ਦੀ ਅਗਵਾਈ ਹੇਠ 13 ਮੁੱਖ ਅਫਸਰ ਥਾਣਾ ਤੋਂ ਇਲਾਵਾ 06 ਇੰਸਪੈਕਟਰ ਰੈਂਕ ਦੇ ਅਧਿਕਾਰੀ ਸਮੇਤ ਕਰੀਬ 297 ਪੁਲਿਸ ਕਰਮਚਾਰੀਆਂ ਰਾਹੀਂ ਵੱਖ ਵੱਖ ਥਾਵਾਂ ‘ਤੇ ਚੈਕਿੰਗ ਕਰਵਾਈ ਗਈ।
ਇਸ ਤਹਿਤ ਜ਼ਿਲ੍ਹੇ ਵਿੱਚ 21 ਹੌਟਸਪੌਟ ਖੇਤਰਾਂ ਵਿਚ 293 ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 03 ਮੋਟਰਸਾਈਕਲ ਰਾਊਂਡ ਅੱਪ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ ਵੱਖ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਤੇ ਬਰਾਮਦਗੀ ਕੀਤੀ ਗਈ ਹੈ। ਜਿਨ੍ਹਾਂ ਵਿੱਚ
ਮੁਕੱਦਮਾ ਨੰਬਰ: 12 ਮਿਤੀ 08.01.2024 ਅ/ਧ 61 ਐਕਸਾਈਜ਼ ਐਕਟ, ਥਾਣਾ ਜ਼ੀਰਕਪੁਰ, ਐਸ.ਏ.ਐਸ ਨਗਰ ਦਰਜ ਕਰ ਕੇ 02 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਤੇ 24 ਬੋਤਲਾਂ ਨਜਾਇਜ਼ ਸ਼ਰਾਬ ਅੰਗਰੇਜ਼ੀ ਸਮੇਤ ਇੱਕ ਸੈਂਟਰੋ ਕਾਰ, ਨੰਬਰ: ਐਚ.ਆਰ-03.ਐਫ-0188 ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਮੁਕੱਦਮਾ ਨੰਬਰ: 10 ਮਿਤੀ 08.01.2024 ਅ/ਧ ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ ਦਰਜ ਕਰ ਕੇ 01 ਮੁਲਜ਼ਮ ਗ੍ਰਿਫਤਾਰ ਤੇ
300 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।

Leave a Reply

Your email address will not be published. Required fields are marked *