ਜਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਨੂੰ ਓ.ਡੀ.ਐਫ ਪਲੱਸ ਮਾਡਲ ਬਣਾਉਣ ਸਬੰਧੀ ਕੀਤੇ ਜਾਣ ਯੋਗ ਉਪਰਾਲੇ-ਡਿਪਟੀ ਕਮਿਸ਼ਨਰ

  ਅੰਮ੍ਰਿਤਸਰ 21 ਅਗਸਤ:– ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ  ਵੱਲੋ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਅੰਮ੍ਰਿਤਸਰ ਵਿਖੇ ਸਵੱਛ ਭਾਰਤ ਮਿਸ਼ਨ ਫੇਜ਼-2 ਤਹਿਤ ਚਲ ਰਹੇ ਠੋਸ ਕੂੜਾ ਪ੍ਰਬੰਧਨਤਰਲ ਕੂੜਾ ਪ੍ਰਬੰਧਨ ਅਤੇ ਜਿਲ੍ਹੇ ਨੂੰ ਓ.ਡੀ.ਐਫ ਪਲੱਸ ਮਾਡਲ ਬਣਾਉਣ ਲਈ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨਤਰਲ ਕੂੜਾ ਪ੍ਰਬੰਧਨ ਦੇ ਕੰਮ ਕਰਵਾਏ ਜਾਣ ਅਤੇ ਉਹਨਾ ਵੱਲੋ ਹਰ ਬਲਾਕ ਵਿੱਚ ਘੱਟ ਤੋ ਘੱਟ 10 ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨਤਰਲ ਕੂੜਾ ਪ੍ਰਬੰਧਨ ਦੇ ਕੰਮਾਂ ਦੀ ਉਸਾਰੀ ਤੁਰੰਤ ਸੁਰੂ ਕਰਨ ਲਈ ਹਦਾਇਤ ਕੀਤੀ ਤਾਂ ਜੋ ਪਿੰਡਾਂ ਨੂੰ ਓ.ਡੀ.ਐਫ ਪਲੱਸ ਮਾਡਲ ਘੋਸਿ਼ਤ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ  ਇਕੱਠਾ ਕੀਤਾ ਜਾਵੇ

          ਇਸ ਮੌਕੇ ਸੈਕਟਰੀਜਲ ਸਕਤੀ ਮੰਤਰਾਲਾਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਭਾਰਤ ਸਰਕਾਰ ਵੱਲੋ ਓ.ਡੀ.ਐਫ ਪਲੱਸ ਮਾਡਲ ਦੀ ਪ੍ਰਾਪਤੀ ਲਈ ਅਲੱਗ-ਅਲੱਗ 8 ਰਾਜਾਂ(states) ਦੇ 54 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾ ਵੱਲੋ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਚੱਲ ਰਹੇ ਕੰਮਾਂ ਦੀ ਪ੍ਰਗਤੀ ਨੂੰ ਰੀਵਿਉ  ਵੀ ਕੀਤਾ ਗਿਆ।   

            ਇਸ ਮੌਕੇ ਤੇ ਸ਼੍ਰੀ ਰਜੇਸ਼ ਕੁਮਾਰ ਦੁਬੇਨਿਗਰਾਨ ਇੰਜੀਨੀਅਰਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰਸ੍ਰੀ ਲਵਦੀਪ ਸਿੰਘਕਾਰਜਕਰੀ ਇੰਜੀਨੀਅਰਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਸ੍ਰੀ ਸੰਦੀਪ ਕੁਮਾਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਸ੍ਰੀ ਬਿਕਰਮਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਟਾਰੀਸ੍ਰੀ ਮਲਕੀਤ ਸਿੰਘਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹਰਛਾ ਛੀਨਾਸ੍ਰੀ ਮਲਕੀਤ ਸਿੰਘਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜੰਡਿਆਲਾਸ੍ਰੀ ਕੁਲਵੰਤ ਸਿੰਘਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਈਆਸ੍ਰੀ ਸੁੱਖਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਜਨਾਲਾਸ੍ਰੀਮਤੀ ਲਖਵਿੰਦਰ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੇਰਕਾ ਹਾਜਰ ਸੀ।

Leave a Reply

Your email address will not be published. Required fields are marked *