Tuesday, October 20
Shadow

ਹਰ ਘਰ ਤਿਰੰਗਾ” ਕਲਚਰਲ ਪ੍ਰੋਗਰਾਮ ਮਨਾਇਆ

ਅੰਮ੍ਰਿਤਸਰ 18 ਅਗਸਤ:–ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ “ਹਰ ਘਰ ਤਿਰੰਗਾ” ਕਲਚਰਲ ਪ੍ਰੋਗਰਾਮ ਸਸਸਸ ਰਾਮਬਾਗ ਗੇਟ ਵੱਲੋਂ  ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥਾਂ ਵਿੱਚ ਤਿਰੰਗਾ ਫੜ ਕੇ ਰਾਮਬਾਗ ਗੇਟ ਸਕੂਲ ਤੋਂ ਜਲਿਆਂਵਾਲਾ ਬਾਗ ਤੱਕ ਰੈਲੀ ਕੱਢਦੇ ਹੋਏ ਹਰ ਘਰ ਤਿਰੰਗਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਨੂੰ ਜ਼ਿਲ਼੍ਹਾ ਸਿੱਖਿਆ ਅਫਸਰ (ਸੈ ਸਿ), ਅੰਮ੍ਰਿਤਸਰ ਦੀ ਤਰਫੋਂ ਸ੍ਰੀ ਪਰਵਿੰਦਰ ਸਿੰਘ ਪ੍ਰਿੰਸੀਪਲ ਸਕੰਸਸਸ ਮਾਹਣਾ ਸਿੰਘ ਰੋਡ ਨੇ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਉਪਰੰਤ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਕਲਚਰਲ ਪੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਅਜਾਦੀ ਲੈਣ ਸਬੰਧੀ ਨਾਟਕ, ਗਿੱਧਾ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।ਪੋਗਰਾਮ ਦੌਰਾਨ ਗਲੋਰੀ ਬਾਵਾ ਵਲੋਂ ਮਿਰਜ਼ਾ-ਸਹਿਬਾਂ, ਮਿੱਟੀ ਦਿਆ ਬਾਵਿਆ ਗੀਤ ਗਾ ਕੇ ਮਰਹੂਮ ਗੁਰਮੀਤ ਬਾਵਾ ਦੀ ਯਾਦ ਦਿਵਾਈ। ਪ੍ਰੋਗਰਾਮ ਦੀ ਅਗਵਾਈ ਸ੍ਰੀ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਂਊਸਲਰ ਗੁਰਦਾਸਪੁਰ ਅਤੇ ਸ੍ਰੀ ਗੁਰਬੰਤਾ ਸਿੰਘ ਜ਼ਿਲ੍ਹਾ ਗਾਈਡੈਂਸ ਕਾਂਊਸਲਰ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਕੀਤੀ।

ਸ੍ਰੀਮਤੀ ਰੁਪਿੰਦਰ ਕੋਰ ਪ੍ਰਿੰਸੀਪਲ ਸਸਸਸ ਰਾਮਬਾਗ ਗੇਟ ਨੇ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਕਲਚਰਲ ਟੀਮ ਅਤੇ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਵਜੋਂ ਸ੍ਰ ਅਵਤਾਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਕੋਰ, ਕਰਮਬੀਰ ਕੋਰ, ਮਨਦੀਪ ਚੌਧਰੀ, ਰਜਨੀਤ ਗੁਪਤਾ, ਪੂਨਮ ਬੱਬਰ (ਸਾਰੇ ਲੈਕਚਰਾਰ) ਅਤੇ ਕੁਲਦੀਪ ਸਿੰਘ, ਮਨਜੀਤ ਕੋਰ, ਪੰਕਜ ਕੁਮਰੀਆ, ਕੰਚਨ ਭੰਡਾਰੀ, ਭੁਪਿੰਦਰ ਕੋਰ, ਕੁਲਵਿੰਰ ਕੋਰ, ਸਰਬਜੀਤ ਕੋਰ, ਕਮਲਜੀਤ ਕੋਰ, ਅਚਲਾ ਮਿਨਹਾਸ, ਸੀਮਾ ਵਰਮਾ, ਇੰਦਰਜੀਤ ਸਿੰਘ, ਕੋਮਲਪ੍ਰੀਤ ਸੈਣੀ, ਕੁਲਵੰਤ ਕੋਰ, ਸ਼ਰਨਜੀਤ ਕੋਰ, ਸ਼ਿਲਪੀ ਅਰੋੜਾ, ਸ਼ਿਲਪਾ (ਮਾਸਟਰ/ਮਿਸਟ੍ਰੈਸ) ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *