Monday, March 9
Shadow

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੁਦਰਤੀ ਖੇਤੀ ਫਾਰਮ ਧੀਰੇਕੋਟ ਜਿਲ੍ਹਾ ਅੰਮ੍ਰਿਤਸਰ ਦਾ ਕੀਤਾ ਦੌਰਾ

ਅੰਮ੍ਰਿਤਸਰ 6 ਅਗਸਤ 2024–

ਸੂਬੇ ਅੰਦਰ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਕੁਦਰਤੀ ਖੇਤੀ ਦੀਆਂ ਸੰਭਾਵਨਾਵਾਂ ਜਾਣਨ ਲਈ ਖੇਤੀਬਾੜੀ ਮੰਤਰੀ ਪੰਜਾਬ ਸਗੁਰਮੀਤ ਸਿੰਘ ਖੁੱਡੀਆਂ ਨੇ ਕੁਦਰਤੀ ਖੇਤੀ ਫਾਰਮ ਧੀਰੇਕੋਟ ਜਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ ਉਹਨਾਂ ਨੇ ਫਾਰਮ ਤੇ 32 ਏਕੜ ਰਕਬੇ ਵਿੱਚ ਆਰਗੈਨਿਕ ਵਿਧੀ ਨਾਲ ਬੀਜੀਆਂ ਵੱਖਵੱਖ ਫਸਲਾਂ ਕਮਾਦਹਲਦੀਬਾਸਮਤੀਸਬਜੀਆਂਦਾਲਾਂਫਲਦਾਰ ਰੁੱਖਾਂ ਦਾ ਮੁਆਇਨਾਂ ਕੀਤਾ ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸਤਜਿੰਦਰ ਸਿੰਘ ਅਤੇ ਫਾਰਮ ਇੰਚਾਰਜ ਸਰਾਜਬੀਰ ਸਿੰਘ ਨੇ ਫਸਲਾਂ ਵਿਚ ਆਰਗੈਨਿਕ ਵਿਧੀਆਂ ਰਾਹੀਂ ਤੱਤਾਂ ਦੀ ਪੂਰਤੀਕੀੜੇਮਕੌੜੇ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਇਸ ਫਾਰਮ ਤੇ ਸਾਰੀਆਂ ਫਸਲਾਂ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਕਰਕੇ ਪੈਦਾ ਕੀਤੀਆ ਜਾਂਦੀਆ ਹਨ ਅਤੇ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਇਸ ਮੌਕੇ ਵਿਸ਼ਾ ਵਸਤੂ ਮਾਹਿਰ ਜੋਗਰਾਜਬੀਰ ਸਿੰਘ ਗਿੱਲਰਮਨ ਕੁਮਾਰਖੇਤੀਬਾੜੀ ਅਫਸਰ ਭੁਪਿੰਦਰ ਸਿੰਘਖੇਤੀਬਾੜੀ ਵਿਕਾਸ ਅਫਸਰ ਲਵਪ੍ਰੀਤ ਸਿੰਘਸੁਖਰਾਜ ਸਿੰਘ ਸਿੱਧੂਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰ ਸਿੰਘਹਰਕੀਰਤ ਸਿੰਘਉਪਕਾਰ ਸਿੰਘ ਆਦਿ ਹਾਜਰ ਸਨ  

Leave a Reply

Your email address will not be published. Required fields are marked *