ਕੇ.ਵਾਈ.ਕੇ ਅਤੇ ਪੀ.ਏ.ਯੂ-ਐੱਫ.ਏ.ਐੱਸ.ਸੀ ਨੇ ਕਿਸਾਨਾਂ ਨੂੰ ਡੀ.ਐਸ.ਆਰ ਅਪਣਾਉਣ ਲਈ ਕੀਤਾ ਉਤਸ਼ਾਹਿਤ

ਫਰੀਦਕੋਟ 6 ਜੂਨ ()

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰਫਰੀਦਕੋਟ (ਪੀ.ਏ.ਯੂ.-ਕੇ.ਵੀ.ਕੇ.) ਨੇ ਡਾਇਰੈਕਟੋਰੇਟ ਆਫ ਪਸਾਰ ਸਿੱਖਿਆਪੀ.ਏ.ਯੂਲੁਧਿਆਣਾ ਦੀ ਸਰਪ੍ਰਸਤੀ ਹੇਠ ਅਤੇ ਡਾ: ਅਮਨਦੀਪ ਸਿੰਘ ਬਰਾੜਐਸੋਸੀਏਟ ਡਾਇਰੈਕਟਰ (ਟੀ.ਆਰ.ਜੀ.) ਦੀ ਅਗਵਾਈ ਹੇਠ ਪਿੰਡ ਪੱਖੀ ਕਲਾਂ ਵਿਖੇ ਸਿੱਧੇ ਬੀਜ ਵਾਲੇ ਚੌਲਾਂ (ਡੀ.ਐਸ.ਆਰ.) ਬਾਰੇ ਜਾਗਰੂਕਤਾ ਕੈਂਪ ਲਗਾਇਆ ਜਿਸ ਵਿੱਚ ਲਗਭਗ 27 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।

 

ਡਾ: ਰਾਕੇਸ਼ ਕੁਮਾਰਪ੍ਰੋਫੈਸਰ (ਖੇਤੀਬਾੜੀ ਇੰਜਨੀਅਰਿੰਗ) ਨੇ ਕਿਸਾਨਾਂ ਨੂੰ ਡੀ.ਐਸ.ਆਰ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਲੱਕੀ ਸੀਡ ਡਰਿੱਲ ਅਤੇ ਹੋਰ ਮਸ਼ੀਨਾਂ ਨਾਲ ਬਿਜਾਈ ਸਬੰਧੀ ਤਕਨੀਕੀ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਕਿਸਾਨਾਂ ਨੂੰ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ।

ਡਾ: ਪਵਿਤਰ ਸਿੰਘਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਚਰਚਾ ਕੀਤੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ  ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨਮਿੱਟੀ ਵਿੱਚ ਜੈਵਿਕ ਖਾਦ ਅਤੇ ਹਰੀ ਖਾਦ ਪਾਉਣ ਦੀ ਅਪੀਲ ਕੀਤੀ ਤਾਂ ਜੋ ਮਿੱਟੀ ਦੀ ਉਤਪਾਦਕਤਾ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕੇ ਅਤੇ ਮਿੱਟੀ ਦੀ ਸਿਹਤ ਨੂੰ ਕਾਇਮ ਰੱਖਿਆ ਜਾ ਸਕੇ। ਡਾ: ਫਤਿਹਜੀਤ ਸਿੰਘਡੀ.ਈ.ਐਸ. (ਐਗਰੋਨੋਮੀ)ਪੀ.ਏ.ਯੂ.-ਐਫ.ਏ.ਐਸ.ਸੀ.ਫਰੀਦਕੋਟ ਨੇ ਡੀ.ਐਸ.ਆਰ. ਵਿੱਚ ਨਦੀਨਾਂ ਦੇ ਪ੍ਰਬੰਧਨ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਨਾਜ ਦੀ ਬਿਹਤਰ ਪੈਦਾਵਾਰ ਲਈ ਡੀਐਸਆਰ ਦੇ ਪੈਕੇਜ ਅਤੇ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਡੀਐਸਆਰ ਬਾਰੇ ਤਕਨੀਕੀ ਸਾਹਿਤ ਵੀ ਭਾਗੀਦਾਰਾਂ ਵਿੱਚ ਸਾਂਝਾ ਕੀਤਾ ਗਿਆ।

ਪਿੰਡ ਦੇ ਅਗਾਂਹਵਧੂ ਕਿਸਾਨ ਸ: ਕੁਲਜੀਤ ਸਿੰਘਜੋ ਪਿਛਲੇ 5 ਸਾਲਾਂ ਤੋਂ 12 ਏਕੜ ਰਕਬੇ ਵਿੱਚ ਡੀ.ਐਸ.ਆਰ. ਨੂੰ ਅਪਣਾ ਰਹੇ ਹਨਨੇ ਡੀ.ਐਸ.ਆਰ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਕਿਹਾ ਕਿ ਉਹ ਡੀ.ਐਸ.ਆਰ. ਦੀ ਟਾਰ ਵਾਟਰ ਤਕਨੀਕ ਤੋਂ ਸੰਤੁਸ਼ਟ ਹਨ ਜਿਸ ਵਿੱਚ ਪਾਣੀ ਦੀ ਖਪਤਮਜ਼ਦੂਰੀ ਦੀ ਲੋੜ ਅਤੇ ਲਾਗਤ ਹੋਰ ਇੰਪੁੱਟ ਘਟਾਏ ਜਾਂਦੇ ਹਨ। ਉਹ ਪਿੰਡ ਦੇ ਹੋਰ ਕਿਸਾਨਾਂ ਲਈ ਰੋਲ ਮਾਡਲ ਹਨ ਜਿਨ੍ਹਾਂ ਨੇ ਇਸ ਸਾਲ 51 ਏਕੜ ਰਕਬੇ ਵਿੱਚ ਟਾਰ ਵਾਟਰ ਤਕਨੀਕ ਨਾਲ ਡੀਐਸਆਰ ਸ਼ੁਰੂ ਕੀਤਾ ਹੈ।

Leave a Reply

Your email address will not be published. Required fields are marked *