ਖਰਚਾ ਆਬਜ਼ਰਵਰ ਵਲੋਂ ਬੈਂਕਾਂ ਤੇ ਠੇਕਿਆਂ ਦੀ ਚੈਕਿੰਗ ਕੀਤੀ ਗਈ

ਮਲੋਟ, 29 ਮਈ
ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕਾ ਫ਼ਿਰੋਜ਼ਪੁਰ ਦੇ ਲਗਾਏ ਗਏ ਖ਼ਰਚਾ ਆਬਜ਼ਰਵਰ ਸ਼੍ਰੀ ਨਗਿੰਦਰ ਯਾਦਵ, ਆਈ ਆਰ ਐਸ ਵਲੋਂ ਮਲੋਟ ਦੇ ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ, ਦਾਣਾ ਮੰਡੀ, ਐਚ ਡੀ ਐਫ ਸੀ ਬੈਂਕ, ਮਲੋਟ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਅਤੇ ਰਿਕਾਰਡ ਨੂੰ ਤਾਰੀਖ ਮੁਕੰਮਲ ਰੱਖਣ ਦੀ ਹਦਾਇਤ ਕੀਤੀ। ਵਿਸ਼ੇਸ਼ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਚੋਣਾਂ ਦੋਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਵੱਲੋਂ ਘੋਸ਼ਿਤ ਕੀਤੇ ਡਰਾਈ ਡੇਅ ਦੇ ਸਮੇਂ ਅਨੁਸਾਰ ਬੰਦ ਰੱਖਣ ਦੇ ਹੁਕਮ ਦਿੱਤੇ।ਉਨ੍ਹਾਂਨੇ ਕਿਹਾ ਕਿ ਖਰਚਾ ਨਿਗਰਾਨ ਟੀਮਾਂ ਪੂਰੀ ਤਰਾਂ ਚੌਕਸ ਹਨ ਅਤੇ ਹਰ ਪ੍ਕਾਰ ਦੀ ਗਤੀਵਿਧੀ ਤੇ ਨਜਰ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *