ਆਤਮਾ ਸਕੀਮ ਅਧੀਨ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਤਲੇਵਾਲਾ ਵਿਖੇ ਵਿਸ਼ਵ ਦਾਲਾਂ ਦਿਵਸ ਮਨਾਇਆ ਗਿਆ

ਸ੍ਰੀ ਮੁਕਤਸਰ ਸਾਹਿਬ, 10 ਫਰਵਰੀ:

                ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਗੁਰਨਾਮ ਸਿੰਘ ਦੀ ਰਹਿਨੁਮਾਈ ਹੇਠ ਅੱਜ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਤਲੇਵਾਲਾ ਵਿਖੇ ਵਿਸ਼ਵ ਦਾਲ ਦਿਵਸ ਸਬੰਧੀ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖੇਤੀਬਾੜੀ ਅਧਿਕਾਰੀਆਂ ਵੱਲੋਂ ਦਾਲਾਂ ਦੀ ਮਨੁੱਖੀ ਖੁਰਾਕ ਵਿੱਚ ਮਹੱਹਤਾ ਅਤੇ ਜਮੀਨ ਸੁਧਾਰ ਵਿੱਚ ਮਹੱਤਵ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਕੈਂਪ ਦੌਰਾਨ ਦਾਲਾਂ ਦੀ ਫਸਲ ਨੂੰ ਫਸਲੀ ਵਿਭਿੰਨਤਾ ਵਿੱਚ ਵਰਤ ਕੇ ਵਾਧੂ ਆਮਦਨ ਪ੍ਰਾਪਤ ਕਰਨ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਦੌਰਾਨ ਦਾਲਾਂ ਦੀ ਫਸਲ ਨੂੰ ਵਧੀਆ ਉਤਪਾਦਨ, ਚੰਗੀ ਖੁਰਾਕ, ਚੰਗਾ ਵਾਤਾਵਰਨ ਅਤੇ ਵਧੀਆ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਵਜੋਂ ਉਜਾਗਰ ਕੀਤਾ ਗਿਆ।

                ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲੀ ਵਿਭਿੰਨਤਾ, ਕੁਦਰਤੀ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਵੱਧ ਤੋਂ ਵੱਧ ਜੁੜਨ ਲਈ ਵੀ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੈਂਪ ਦੌਰਾਨ ਆਏ ਹੋਏ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।

ਇਸ ਮੌਕੇ ਡਾ. ਜੋਬਨਦੀਪ ਸਿੰਘ, ਏ.ਡੀ.ਓ, ਡਾ. ਅਰਿੰਦਰਪਾਲ ਸਿੰਘ, ਏ.ਡੀ.ਓ, ਡਾ. ਜਤਿੰਦਰ ਸਿੰਘ, ਏ.ਈ.ਓ, ਡਾ. ਸ਼ਵਿੰਦਰ ਸਿੰਘ, ਏ.ਡੀ.ਓ, ਸ਼੍ਰੀ ਅਵਤਾਰ ਸਿੰਘ, ਏ.ਐਸ.ਆਈ, ਸ਼੍ਰੀ ਨਿਰਮਲ ਸਿੰਘ, ਏ.ਐਸ.ਆਈ, ਸ਼੍ਰੀਮਤੀ ਅਮਰਦੀਪ ਕੌਰ, ਬੀ.ਟੀ.ਐੱਮ , ਸ਼੍ਰੀ ਹਰਦੀਪ ਸਿੰਘ, ਏ.ਟੀ.ਐੱਮ ਅਤੇ ਕਿਸਾਨਾਂ ਵੱਲੋਂ ਭਾਗ ਲਿਆ ਗਿਆ।

Leave a Reply

Your email address will not be published. Required fields are marked *