ਮਾਲੇਰਕੋਟਲਾ15 ਮਾਰਚ :
ਸਥਾਨਕ ਜ਼ਿਲ੍ਹਾ ਚੋਣ ਦਫ਼ਤਰ ਅਤੇ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵਧੇਰੇ ਜਾਣਕਾਰੀ ਆਮ ਲੋਕਾਂ ਤੱਕ ਪੁਹੰਚਾਉਣ ਲਈ ਸੋਸਲ ਮੀਡੀਆਂ ਪਲੇਟਫਾਰਮ ਤੇ ਅਕਾਊਂਟ (ਐਕਸ, ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪਸ) ਪਹਿਲਾ ਹੀ ਕਾਰਜਸੀਲ ਹਨ। ਇਨ੍ਹਾਂ ਸੋਸਲ ਮੀਡੀਆਂ ਅਕਾਉਂਟ ਦਾ ਉਦੇਸ਼ ਚੋਣ ਵਿਭਾਗ ਦੀਆਂ ਗਤੀਵਿਧੀਆਂ ਨੂੰ ਆਮ ਜਨਤਾ ਅਤੇ ਚੋਣ ਅਮਲ ਦੇ ਭਾਗੀਦਾਰਾਂ ਲਈ ਮਹੱਤਵਪੂਰਨ ਜਾਣਕਾਰੀ ਨੂੰ ਪ੍ਰਸਾਰਿਤ ਕਰਨਾ ਹੈ ਤਾਂ ਜੋ ਲੋਕਤੰਤਰ ਦੀ ਮਜਬੂਤੀ ਲਈ ਵੱਧ ਤੋਂ ਵੱਧ ਆਮ ਜਨਤਾ ਨੂੰ ਵੋਟ ਦੇ ਹੱਕ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ ਅਤੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾਂ ਤੋਂ ਅਵਗਤ ਕਰਵਾਇਆ ਜਾ ਸਕੇ ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਨਾਗਰਿਕਾਂ ਨਾਲ ਰਾਬਤਾ ਰੱਖਣ ਦਾ ਸੋਸ਼ਲ ਮੀਡੀਆਂ ਇੱਕ ਬਿਹਤਰ ਮਾਧਿਅਮ ਹੈ । ਜਿਸ ਦੀ ਅੱਜ ਕੱਲ੍ਹ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ ਅਤੇ ਵੱਧ ਤੋਂ ਵੱਧ ਵੋਟਰਾਂ ਅਤੇ ਭਵਿੱਖ ਦੇ ਯੋਗ ਵੋਟਰਾਂ ਤੱਕ ਪਹੁੰਚ ਕਰਨ ਲਈ ਇਸ ਵਿਧੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੋਸਲ ਮੀਡੀਏ ਦੇ ਹੈਡਲ ਕਾਰਜ਼ਸੀਲ ਕੀਤੇ ਹੋਏ ਹਨ
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਤੱਕ ਫੇਸਬੁੱਕ ਅਕਾਊਂਟ @TheCEOpunjab, ਇੰਸਟਾਗ੍ਰਾਮ ਅਕਾਊਂਟ@TheCEOpunjab,ਐਕਸ ਅਕਾਊਂਟ @TheCEOpunjab ਅਤੇ ਵਟਸਐਪਸ ਅਕਾਊਂਟ @TheCEOpunjab ਨਾਲ ਜੁੜ ਕੇ ਵੋਟਰ ਜਾਣਕਾਰੀ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਇੱਕਤਰ ਕਰ ਸਕਦੇ ਹਨ ।
ਇਸ ਤਰ੍ਹਾਂ ਜ਼ਿਲ੍ਹਾਂ ਮਾਲੇਰਕੋਟਲਾ ਦੇ ਵੋਟਰ ਹੁਣ ਆਪਣੀਆਂ ਸ਼ਿਕਾਇਤਾਂ, ਸੁਝਾਅ ਅਤੇ ਹੋਰ ਜਾਣਕਾਰੀ ਸਥਾਨਕ ਚੋਣ ਦਫ਼ਤਰ ਨੂੰ ਉਨ੍ਹਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟਸ ਫੇਸਬੁੱਕ District Electionoffice Malerkotla ,ਇੰਸਟਾਗ੍ਰਾਮ ਅਕਾਊਟ thedeomalerkotla , ਐਕਸ (Twitter)@DEOmalerkotla ਅਤੇ ਵਟਸਐਪਸ ਅਕਾਊਂਟ ਚੈਨਲ District Election office Malerkotla ਨਾਲ ਜੋੜਕੇ ਦੇ ਸਕਦੇ ਹਨ । ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਵੋਟਰਾਂ ਨੂੰ ਦਫ਼ਤਰ ਚੋਣਾ ਮਾਲੇਰਕੋਟਲਾ ਦੇ ਸੋਸਲ ਮੀਡੀਆ ਹੈਡਲਜ ਲਾਈਕ ਅਤੇ ਫੋਲੋ ਕਰਨ ਦੀ ਅਪੀਲ ਕੀਤੀ ।
ਸੋਸ਼ਲ ਮੀਡੀਆ ਪਲੇਟਫਾਰਮ ਦੀ ਨਿਗਰਾਨੀ ਕਰਨ ਵਾਲੀ ਇੱਕ ਸਮਰਪਿਤ ਟੀਮ ਮਹੱਤਵਪੂਰਨ ਸ਼ਿਕਾਇਤਾਂ/ਸੁਝਾਵਾਂ ਦੀ ਰਿਪੋਰਟ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਨੂੰ ਕਰੇਗੀ। ਮਹੱਤਵਪੂਰਨ ਸ਼ਿਕਾਇਤਾਂ ਸਬੰਧਤ ਅਧਿਕਾਰੀਆਂ ਨੂੰ ਭੇਜੀਆਂ ਜਾਣਗੀਆਂ ਅਤੇ ਇਨ੍ਹਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਲਈ ਇੱਕ ਢੁਕਵੀਂ ਵਿਧੀ ਤਿਆਰ ਕੀਤੀ ਗਈ ਹੈ ਤਾਂ ਜੋ ਅਵਾਮ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ।