Tuesday, March 10
Shadow

ਹਲਕਾ ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲਾਧੂਕਾ ਵਿਖੇ ਲਗਾਇਆ ਗਿਆ ਵੋਟਰ ਜਾਗਰੁਕਤਾ ਕੈਂਪ

ਫਾਜ਼ਿਲਕਾ 6 ਅਪ੍ਰੈਲ

ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਸੇਨੂੰ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਫਾਜ਼ਿਲਕਾ -80 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ਼੍ਰੀ ਵਿਪਨ ਭੰਡਾਰੀ ਦੀ ਯੋਗ ਅਗਵਾਈ ਹੇਠ ਵੋਟਿੰਗ ਪੋਲ ਦੀ ਪ੍ਰਤੀਸ਼ਤਤਾ ਨੂੰ ਵੱਧ ਤੋਂ ਵੱਧ ਵਧਾਉਣ ਦੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਵੋਟਰ ਜਾਗਰੂਕਤਾ ਲਈ ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਟੀਮ ਇੰਚਾਰਜ ਸ਼੍ਰੀ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਸੁਰਿੰਦਰ ਸਿੰਘ ਅਤੇ ਸ਼੍ਰੀ ਕਰਨ ਕੁਮਾਰ  ਦੇ ਸਹਿਯੋਗ ਨਾਲ ਪਿੰਡ ਲਾਧੂਕਾ ਅਤੇ ਮੰਡੀ ਲਾਧੂਕਾ ਵਿਖੇ ਕੀਤਾ ਗਿਆ। ਇਸ ਮੌਕੇ ਟੀਮ ਦੁਆਰਾ ਸਭ ਤੋਂ ਪਹਿਲਾਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹਰੀ ਚੰਦ ਕੰਬੋਜ ਅਤੇ ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ। ਜਿਹਨਾਂ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਹਨ, ਉਹਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੁਕ ਕੀਤਾ ਗਿਆ ।

ਇਸ ਤੋਂ ਬਾਅਦ ਟੀਮ ਦੁਆਰਾ ਪਿੰਡ ਦੀ ਸੱਥ ਵਿੱਚ ਜਾ ਕੇ ਪਿੰਡਵਾਸੀਆਂ ਨੂੰ ਇਸ ਬਾਬਤ ਅਪੀਲ ਕੀਤੀ ਗਈ ਅਤੇ ਦੇ ਮੰਡੀ ਲਾਧੂਕਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾ ਕੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੀ ਆਉਣ ਵਾਲੀਆਂ ਲੋਕਸਭਾ ਚੋਣਾਂ 2024 ਸਬੰਧੀ ਦੱਸਿਆ ਅਤੇ ਇਸ ਵਿੱਚ ਭਾਗ ਲੈਣ ਦਾ ਅਹਿਦ ਕਰਨ ਲਈ ਕਿਹਾ ਗਿਆ।

Leave a Reply

Your email address will not be published. Required fields are marked *