ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ ਕੋਰਸ ਸਬੰਧੀ ਸਿਖਲਾਈ ਕੈਪ ਜਾਰੀ

ਫ਼ਰੀਦਕੋਟ 05 ਅਕਤੂਬਰ,2024
 ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ, ਫ਼ਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਵਿਖੇ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ   ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਬੈਨਰ ਹੇਠ ਜਿਲ੍ਹੇ ਦੀਆਂ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ  ਕੋਰਸਾਂ ਸਬੰਧੀ  ਸਿਖਲਾਈ ਕੈਂਪ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਪਿੰਡ ਚਹਿਲ ਵਿਖੇ ਸਿਲਾਈ ਕੋਰਸ ਅਤੇ ਪਾਰਲਰ ਕੋਰਸ ਸਬੰਧੀ ਬੈਚ ਚੱਲ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਇਕ ਸਿਖਲਾਈ ਕੈਪ ਜੋ ਪਿੰਡ ਬੇਗੂਵਾਲਾ ਵਿਖੇ ਪੂਰਾ ਕੀਤਾ ਜਾ ਚੁੱਕਾ ਹੈ ਜਿਸ ਅਧੀਨ 29 ਲੜਕੀਆਂ ਨੂੰ ਆਰ ਸੈਟੀ ਵਿਭਾਗ ਦੇ ਸਹਿਯੋਗ ਨਾਲ ਫਾਸਟ ਫੂਡ ਸਬੰਧੀ ਸਿਖਲਾਈ ਦੇ ਕੇ ਸਰਟੀਫਿਕੇਟ ਦਿੱਤੇ ਗਏ ਹਨ ਅਤੇ ਇਸ ਸਬੰਧੀ ਇਕ ਸਿਖਲਾਈ ਕੈਂਪ ਕੋਠੇ ਢਾਬ ਗੁਰੂ ਕੀ ਵਿਖੇ ਚਲ ਰਿਹਾ ਹੈ ਜਿਸ ਅਧੀਨ 30 ਲੜਕੀਆਂ ਸਿਲਾਈ ਕੋਰਸ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ।
 ਇਸ ਮੌਕੇ ਸ੍ਰੀ ਪਰਮਜੀਤ ਸਿੰਘ , ਡਾਇਰੈਕਟਰ ਆਰ ਸੈਟੀ, ਸ੍ਰੀ ਅਮਨਦੀਪ ਸਿੰਘ, ਸ੍ਰੀਮਤੀ  ਅਰਵਿੰਦਰ ਕੌਰ ਫੈਕਲਿਟੀ ਆਰ. ਸੀ.ਟੀ ਵਿਭਾਗ ,ਸ੍ਰੀਮਤੀ ਰਾਜਪਾਲ ਕੌਰ ਸਰਕਲ ਸੁਪਰਵਾਈਜਰ ਚਹਿਲ  ਹਾਜ਼ਰ ਸਨ।

Leave a Reply

Your email address will not be published. Required fields are marked *