Saturday, March 14
Shadow

ਅੱਜ 7ਵੇਂ ਦਿਨ ਸੱਤ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ-ਜ਼ਿਲ੍ਹਾ ਚੋਣ ਅਫ਼ਸਰ

ਫ਼ਰੀਦਕੋਟ 13 ਮਈ,2024
ਆਗਾਮੀ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਨਾਮਜ਼ਦਗੀਆਂ ਭਰਨ ਦੇ ਸੱਤਵੇ ਦਿਨ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਿਸ ਵਿੱਚ ਰਾਸ਼ਟਰੀ ਪਾਰਟੀ(ਕਾਂਗਰਸ) ਦੇ 2 ਉਮੀਦਵਾਰ ਅਮਰਜੀਤ ਕੌਰ ਸਾਹੋਕੇ ਅਤੇ ਭੁਪਿੰਦਰ ਸਿੰਘ ਸਾਹੋਕੇ, ਖੇਤਰੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਦੇ 2 ਉਮੀਦਵਾਰ ਬਲਦੇਵ ਸਿੰਘ ਅਤੇ ਮਨਜੀਤ ਕੌਰ ਅਤੇ 3 ਆਜ਼ਾਦ ਉਮੀਦਵਾਰਾਂ ਸੰਦੀਪ ਕੌਰ, ਅਵਤਾਰ ਸਿੰਘ ਅਤੇ ਮੇਜਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਲਈ ਇਸ ਤੋਂ ਪਹਿਲਾਂ ਕੁੱਲ 14 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ ਜਿਸ ਵਿੱਚ ਬਹਾਦਰ ਸਿੰਘ (ਆਜ਼ਾਦ)  ਗੁਰਬਖਸ਼ ਸਿੰਘ ਚੌਹਾਨ, (ਬਹੁਜਨ ਸਮਾਜ ਪਾਰਟੀ)  ਸ੍ਰੀ ਪ੍ਰੇਮ ਲਾਲ ਡੈਮੋਕਰੇਟਿਕ (ਭਾਰਤੀਯ ਸਮਾਜ ਪਾਰਟੀ) ਹੰਸ ਰਾਜ ਹੰਸ (ਭਾਰਤੀ ਜਨਤਾ ਪਾਰਟੀ), ਰੁਪਿੰਦਰ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ) ਗੁਰਚਰਨ ਸਿੰਘ (ਸੀ.ਪੀ.ਆਈ ) ਉਮ ਪ੍ਰਕਾਸ਼ (ਆਜ਼ਾਦ),ਸਰਬਜੀਤ ਸਿੰਘ (ਆਜ਼ਾਦ), ਰਾਜਵਿੰਦਰ ਸਿੰਘ ਰੰਧਾਵਾ (ਸ਼ੋਮਣੀ ਅਕਾਲੀ ਦਲ),ਪ੍ਰੀਤਮ ਸਿੰਘ (ਬਹੁਜਨ ਮੁਕਤੀ ਪਾਰਟੀ), ਕਿੱਕਰ ਸਿੰਘ (ਆਜ਼ਾਦ ),ਬਲਜਿੰਦਰ ਸਿੰਘ (ਆਜ਼ਾਦ),ਬਾਦਲ ਸਿੰਘ (ਭਾਰਤੀਯਾ ਰਾਸ਼ਟਰੀਯਾ ਦਲ), ਕਰਮ ਸਿੰਘ (ਆਜ਼ਾਦ) ਆਦਿ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਈ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਿ 14 ਮਈ ਤੱਕ ਜਾਰੀ ਰਹੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਜੂਨ ਨੂੰ ਸਵੇਰੇ ਵਜੇ ਤੋਂ ਸ਼ਾਮ ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ।

Leave a Reply

Your email address will not be published. Required fields are marked *