ਅਜਨਾਲਾ ਦੀ ਸਰਹੱਦੀ ਪੱਟੀ ਵਿੱਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ ਤਿੰਨ ਸੜਕਾਂ- ਧਾਲੀਵਾਲ

ਅਜਨਾਲਾ,  3 ਅਗਸਤ – ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਸਰਹੱਦੀ ਖੇਤਰ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਤਿੰਨ ਸੜਕਾਂ ਅਪਗਰੇਡ ਕੀਤੀਆਂ ਜਾਣਗੀਆਂ,  ਜੋ ਕਿ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ।  ਉਹਨਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚੋਂ ਇੱਕ ਸੜਕ ਥੋਬੇ ਤੋਂ ਮਲਕਪੁਰ ਹੁੰਦੀ ਹੋਈ ਰੂੜੇਵਾਲ ਨੰਗਲ ਸੋਹਲ ਹੁੰਦੀ ਪਸੀਏ ਤੱਕ ਜਾਵੇਗੀਜਿਸ ਉੱਤੇ 13.50 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਸਰੀ ਸੜਕ ਕਮਾਲਪੁਰੇ ਤੋਂ ਥੋਬਾਬਾਠਦਿਆਲ ਭੜੰਗ ਤੱਕ  ਜਾਵੇਗੀ ਜਿਸ ਉੱਤੇ 16.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਤੀਸਰੀ ਸੜਕ ਭੱਲਾ ਪਿੰਡ ਸੁਧਾਰ ਤੋਂ ਨਾਨੂੰ ਕੇ ਭੂਰੇ ਗਿੱਲਕੋਟਲਾ ਤੱਕ ਜਾਵੇਗੀ ਜਿਸ ਉੱਤੇ 16.77 ਕਰੋੜ ਦੀ ਲਾਗਤ ਆਵੇਗੀ।  ਉਹਨਾਂ ਦੱਸਿਆ ਕਿ ਇਸ ਤਰਾਂ ਲਗਭਗ 43 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕਾਂ ਪੂਰੀਆਂ ਹੋਣਗੀਆਂਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ ।

        ਉਹਨਾਂ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਧੁੱਸੀ ਬੰਨ ਵੀ ਆਵਾਜਾਈ ਲਈ ਵਰਤਿਆ ਜਾ ਸਕੇਗਾ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਕੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਜਨਾਲਾ ਹਲਕਾ  ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਅਣਦੇਖੀ ਕਾਰਨ ਲਗਾਤਾਰ ਵਿਕਾਸ ਪੱਖੋਂ ਬਹੁਤ ਪਿੱਛੇ ਰਹਿ ਗਿਆ ਸੀਦੇ ਲੋਕਾਂ ਨਾਲ ਮੈਂ ਜੋ ਵੀ ਵਾਅਦਾ ਕੀਤਾ ਹੈ ਉਹ ਪੂਰਾ ਹੋਵੇਗਾ ਅਤੇ ਇਹ ਸੜਕਾਂ ਇਸੇ ਦਾ ਹੀ ਸਿੱਟਾ ਹਨ । ਇਸ ਮੌਕੇ ਉਹਨਾਂ ਨਾਲ ਐਕਸੀਅਨ ਦਿਆਲ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *