Friday, March 13
Shadow

ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 16 ਤੋਂ 18 ਅਕਤੂਬਰ ਤੱਕ ਦੇ ਸਕਦੇ ਆਪਣੀਆਂ ਦਰਖਾਸਤਾਂ

ਫਿਰੋਜ਼ਪੁਰ 14 ਅਕਤੂਬਰ (      ) ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਸਾਲ 2024 ਦੌਰਾਨ ਦੀਵਾਲੀਗੁਰਪੂਰਬਕ੍ਰਿਸਮਿਸ ਅਤੇ ਨਿਊਈਅਰ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟਚੰਡੀਗੜ੍ਹ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਦਿੱਤੇ ਗਏ ਆਦੇਸ਼ਾ ਦੀ ਪਾਲਣਾ ਵਿੱਚ ਜ਼ਿਲ੍ਹਾ ਫਿਰੋਜਪੁਰ ਦੇ ਸਮੂਹ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਵਿਅਕਤੀ ਆਪਣੀ ਮੁਕੰਮਲ ਦਰਖਾਸਤ ਸਮੇਤ ਸਾਰੇ ਦਸਤਾਵੇਜ ਸਵੈ-ਘੋਸ਼ਣਾਆਧਾਰ ਕਾਰਡ ਦੀ ਕਾਪੀਚਲਾਨ ਫਾਰਮ ਆਦਿ ਭਰਨ ਉਪਰੰਤ 16 ਅਕਤੂਬਰ 2024 ਤੋਂ 18 ਅਕਤੂਬਰ 2024 ਸ਼ਾਮ 05 ਵਜੇ ਤੱਕ ਸੇਵਾ ਕੇਂਦਰਮਿੰਨੀ ਸਕੱਤਰੇਤਫਿਰੋਜ਼ਪੁਰ ਵਿੱਚ ਪੇਸ਼ ਕਰ ਸਕਦੇ ਹਨ।  ਪ੍ਰਾਪਤ ਹੋਈਆਂ ਦਰਖਾਸਤਾ ਵਿੱਚ ਮਾਣਯੋਗ ਹਾਈਕੋਰਟ ਦੇ ਆਦੇਸ਼ਾ ਦੀ ਪਾਲਣਾ ਵਿੱਚ ਪਟਾਖੇ ਵੇਚਣ ਸਬੰਧੀ ਆਰਜੀ ਲਾਇਸੰਸ 22 ਅਕਤੂਬਰ 2024 ਨੂੰ ਸਵੇਰੇ 11:30 ਵਜੇ ਮੀਟਿੰਗ ਹਾਲਦੂਜੀ ਮੰਜਿਲਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਰਾਹੀਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਰਧਾਰਤ ਮਿਤੀ ਅਤੇ ਸਮੇਂ ਤੋਂ ਬਾਅਦ ਵਿੱਚ ਪ੍ਰਾਪਤ ਹੋਈ ਕਿਸੇ ਵੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *