ਯੂ.ਟੀ.ਆਰ.ਸੀ ਕਮੇਟੀ ਦੀ ਮੀਟਿੰਗ ਜਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਹੋਈ

ਫਾਜ਼ਿਲਕਾ 15 ਜੁਲਾਈ
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਯੂ.ਟੀ.ਆਰ.ਸੀ ਕਮੇਟੀ ਦੀ ਮੀਟਿੰਗ ਮੈਡਮ ਜਤਿੰਦਰ ਕੌਰ, ਜਿਲ੍ਹਾ ਅਤੇ ਸੈਸ਼ਨ ਜੱਜ—ਕਮ—ਮਾਣਯੋਗ, ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੀ ਅਗਵਾਈ ਹੇਠ ਹੋਈ।
ਇਸ ਮੀਟਿੰਗ ਵਿੱਚ ਹਵਾਲਾਤੀਆ ਜਿਨ੍ਹਾਂ ਕੇਸਾਂ ਵਿੱਚ ਰਾਜੀਨਾਮਾ ਹੋ ਸਕਦਾ ਹੈ ਜਾਂ ਜ਼ਿਨ੍ਹਾਂ ਕੇਸਾਂ ਵਿੱਚ ਦੋ ਸਾਲਾਂ ਤੋਂ ਸਜਾ ਵੱਧ ਨਾ ਹੋਵੇ ਜਾਂ ਜ਼ਿਨ੍ਹਾਂ ਹਵਾਲਾਤੀਆਂ ਨੂੰ ਜਮਾਨਤ ਮਿਲ ਚੁੱਕੀ ਹੈ ਪਰ ਰਿਹਾ ਨਹੀਂ ਹੋਏ ਉਨ੍ਹਾਂ ਕੇਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੰਬੰਧ ਵਿੱਚ ਸੱਬ ਜੇਲ੍ਹ ਫਾਜ਼ਿਲਕਾ, ਕੇਂਦਰੀ ਜੇਲ੍ਹ ਫਿਰੋਜ਼ਪੁਰ, ਕੇਂਦਰੀ ਜੇਲ੍ਹ ਫਰੀਦਕੋਟ ਅਤੇ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਤੋਂ ਹਵਾਲਾਤੀਆਂ ਦੀ ਸੂਚੀ ਮੰਗਾਈ ਗਈ ਜਿਸ ਵਿੱਚੋਂ 38 ਹਵਾਲਾਤੀਆਂ ਨੂੰ ਸ਼ੋਰਟਲਿਸਟ ਕੀਤਾ ਗਏ ਅਤੇ ਜ਼ਿਲ੍ਹਾ ਫਾਜ਼ਿਲਕਾ ਦੀਆਂ ਮਾਨਯੋਗ ਕੋਰਟਾਂ ਨੂੰ ਹਵਾਲਾਤੀਆਂ ਨੂੰ ਬੇਲ ਤੇ ਰਿਹਾ ਲਈ ਸਿਫਾਰਿਸ਼ ਲਈ ਭੇਜਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਚਹਿਰੀ ਵਿਖੇ ਸਥਿਤ ਫਰੰਟ ਆਫਿਸ ਪਹੁੰਚ ਕੀਤੀ ਜਾਵੇ ਜਾਂ 1968 ਜਾਂ 01638—261500 *ਤੇ ਡਾਇਲ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਸ਼੍ਰੀ ਰਾਕੇਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜੀ), ਸ਼੍ਰੀ ਰੱਛਪਾਲ ਸਿੰਘ ਡੀ. ਐਸ. ਪੀ. (ਡੀ) ਫਾਜਿਲਕਾ, ਸ਼੍ਰੀ ਅਮਨਪ੍ਰੀਤ ਸਿੰਘ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ, ਸ਼੍ਰੀ ਆਸ਼ੂ ਭੱਟੀ ਡਿਪਟੀ ਸੁਪਰਡੈਂਟ ਸੱਬ ਜੇਲ੍ਹ ਫਾਜਿਲਕਾ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਵੀ.ਸੀ. ਰਾਹੀਂ ਸੁਪਰਡੈਂਟ, ਕੇਂਦਰੀ ਜੇਲ੍ਹ ਫਿਰੋਜ਼ਪੁਰ ਅਤੇ ਫਰੀਦਕੋਟ ਨੇ ਵੀ ਹਿੱਸਾ ਲਿਆ।

Leave a Reply

Your email address will not be published. Required fields are marked *