ਟ੍ਰੈਫਿਕ ਪੁਲਿਸ ਨੇ ਸਕੂਲ ਦੇ ਬੱਚਿਆਂ ਅਤੇ ਕਰਮਚਾਰੀਆਂ ਨੂੰ ਦਿੱਤੇ ਸੜਕ ’ਤੇ ਚੱਲਣ ਦੇ ਗੁਰ

ਅੰਮ੍ਰਿਤਸਰ 23 ਜਨਵਰੀ 2023–

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਅਤੇ ਏਡੀਸੀਪੀ ਟਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 14 ਫਰਵਰੀ 2024 ਤੱਕ ਮਨਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐੱਚ ਸੀ ਸਲਵੰਤ ਸਿੰਘਮਹਿਲਾ ਕਾਂਸਟੇਬਲ ਲਵਪ੍ਰੀਤ ਕੌਰ ਵੱਲੋ ਰਿਲਾਇੰਸ ਜੀਓ ਮੀਰਾਂ ਕੋਟ ਅੰਮ੍ਰਿਤਸਰਸੇਂਟ ਫਰਾਂਸਿਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਟਰੈਫਿਕ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਰਿਲਾਇੰਸ ਜੀਓ ਕਰਮਚਾਰੀਆਂ ਅਤੇ ਬੱਚਿਆਂ ਨੂੰ ਟਰੈਫਿਕ ਨਿਯਮਾ ਤੋਂ ਜਾਗਰੂਕ ਕੀਤਾ ਗਿਆ। ਉਨਾਂ ਨੂੰ ਰੈਡ ਲਾਈਟਹੈਲਮੇਟ ਆਦਿ ਬਾਰੇ ਦੱਸਿਆ ਗਿਆਰੋਡ ਸਾਇਨ ਸਮਝਾਏ ਗਏਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋਫਸਟ ਏਡ ਕਿੱਟ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸ: ਦਲਜੀਤ ਸਿੰਘ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੱਡੀ ਚਲਾਉਂਦੇ ਵਕਤ ਰੈਡ ਲਾਈਟ ਜੰਪ ਨਾ ਕਰਨਾਹਮੇਸ਼ਾ ਅੱਗੇ ਵਾਲੇ ਵਾਹਨ ਤਂੋ ਦੂਰੀ ਬਣਾ ਕੇ ਰੱਖਣਜੈਬਰਾ ਲਾਈਨ ਪਾਰ ਨਾਗਲਤ ਪਾਰਕਿੰਗਵਹੀਕਲ ਚਲਾਉਂਦੇ ਸਮੇ ਹੈਡਫ਼ੋਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਤਾਂ ਸੜਕ ਤੇ ਹੁੰਦੇ ਹਾਦਸਿਆਂ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਇਸ ਮੌਕੇ ਜਿੱਤਬਚਨ ਸਿੰਘ ਸੰਧੂ ਅਤੇ ਹੋਰ ਸਟਾਫ ਹਾਜ਼ਰ ਸੀ।

ਸੇਂਟ ਫਰਾਂਸਿਸ  ਸੀਨੀਅਰ ਸੈਕੰਡਰੀ ਸਕੂਲ ਦੇ ਵੈਨ ਦੇ ਡਰਾਈਵਰਾਂ ਨੂੰ ਗੱਡੀਆਂ ਤੇ ਲਗਾਉਣ ਲਈ ਰਿਫਲੈਕਟਡ  ਵੰਡੇ ਗਏ ਅਤੇ ਸਕੂਲ ਵੈਨਾ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਸਿਸਟਰ ਪ੍ਰਿਆਮੈਡਮ ਰਿੰਕੀਸ੍ਰੀ ਸੰਦੀਪ ਬਾਵਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *