ਜਿਲੇ ਵਿੱਚ ਲਗਭਗ ਡੇਢ ਲੱਖ ਬੱਚਿਆਂ ਅਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਦੀ ਖੁਰਾਕ ਦੇਣ ਦਾ ਟੀਚਾ-ਵਿਨੀਤ ਕੁਮਾਰ

ਫਰੀਦਕੋਟ, 20 ਨਵੰਬਰ ( ) ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਪ੍ਰਧਾਨਗੀ ਹੇਠ ਮਿਨੀ ਸਕਤਰੇਤ ਵਿਖੇ ਅੱਜ ਰਾਸ਼ਟਰੀ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ 28 ਨਵੰਬਰ 2024 ਨੂੰ ਮਨਾਏ ਜਾ ਰਹੇ ਡੀ-ਵਰਮਿੰਗ ਦਿਵਸ ਸਬੰਧੀ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫਸਰਾਂ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜਲ ਸਪਲਾਈ ਵਿਭਾਗ, ਜਿਲਾ ਪ੍ਰੀਸ਼ਦ ਦੇ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਰਾਸ਼ਟਰੀ ਸਿਹਤ ਪ੍ਰੋਗਰਾਮ ਨੂੰ ਹਰ ਪਿੰਡ ਕਸਬੇ ਵਿੱਚ ਪਹੁੰਚਾੳਣ ਦਾ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਚੰਗੀਆ ਸਿਹਤ ਸਹੁਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸੇ ਹੀ ਮੰਤਵ ਤਹਿਤ 28 ਨਵੰਬਰ 2024 ਨੂੰ ਡੀ ਵਰਮਿੰਗ ਦਿਵਸ ਮੌਕੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ, ਆਂਗਨਵਾੜੀ ਵਿੱਚ ਰਜਿਸਟਰਡ ਬੱਚਿਆਂ,ਘਰਾਂ ਵਿੱਚ ਰਹਿੰਦੇ ਹੋਰ ਬੱਚਿਆ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਖੁਰਾਕ-ਗੋਲੀ ਦਿਤੀ ਜਾਵੇਗੀ। ਜਿਹੜੇ ਬੱਚੇ 28 ਨਵੰਬਰ ਨੂੰ ਕਿਸੇ ਵੀ ਕਾਰਨ ਤੋਂ ਗੋਲੀ ਨਹੀਂ ਖਾ ਸਕੇ, ਉਹਨਾਂ ਨੂੰ 05 ਦਸੰਬਰ ਨੂੰ ਮੋਪ- ਅੱਪ ਦਿਵਸ ਤੇ ਗੋਲੀ ਦਿੱਤੀ ਜਾਵੇਗੀ। ਉਹਨਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲ ਅਧਿਆਪਕ ਆਪਣੀ ਹਾਜਰੀ ਵਿੱਚ ਵਿਦਿਆਰਥੀਆਂ ਨੂੰ ਐਲਬੈਂਡਜਾਜੋਲ ਦੀ ਗੋਲੀ ਖਵਾਉਣੀ ਯਕੀਨੀ ਬਣਾਉਣ ਅਤੇ ਕੋਈ ਵੀ ਬੱਚਾ ਇਸ ਖੁਰਾਕ ਤੋਂ ਵਾਂਝਾ ਨਾ ਰਹੇ ।

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਜਿਲਾ ਫਰੀਦਕੋਟ ਅੰਦਰ  ਪੈਂਦੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਡੀ  ਵਰਮਿੰਗ ਦਿਵਸ ਲਈ ਲੋੜੀਂਦੇ ਇੰਤਜਾਮ ਸਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਨੇ  ਦੱਸਿਆ ਕਿ ਕਿਸੇ ਵੀ ਵਿਦਿਆਰਥੀਆਂ ਨੂੰ ਗੋਲੀ ਖਾਲੀ ਪੇਟ ਨਾ ਦਿੱਤੀ ਜਾਵੇ  ਅਤੇ ਗੋਲੀ ਮਿਡ ਡੇ ਮੀਲ ਖਾਣ ਤੋਂ ਅੱਧਾ ਘੰਟਾ ਬਾਅਦ ਦਿਤੀ ਜਾਵੇ । ਉਹਨਾਂ ਰੈਪੀਡ ਰਿਸਪੋਂਸ ਟੀਮ ਦੇ ਪ੍ਰਬੰਧ ਬਾਰੇ ਦਸਦਿਆਂ ਕਿਹਾ ਕਿ ਹਰ ਸੈਕਟਰ ਲਈ ਮੈਡੀਕਲ ਅਫਸਰ ਸਮੇਤ ਸਿਹਤ ਮੁਲਾਜਮਾਂ ਦੀਆਂ ਐਮਰਜੈਂਸੀ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਹੋਣ ਤੇ ਤੁਰੰਤ ਪਹੁੰਚਿਆ ਜਾ ਸਕੇ। ਅੰਤ ਵਿੱਚ ਉਹਨਾਂ ਮੀਟਿੰਗ ਵਿੱਚ ਸ਼ਾਮਲ ਸਿੱਖਿਆ ਵਿਭਾਗ ਸਮੇਤ ਬਾਕੀ ਵਿਭਾਗਾਂ ਦੇ ਅਧਿਕਾਰੀਆਂ, ਸਮੂਹ ਸਿਹਤ ਸਟਾਫ ਨੂੰ ਡੀ ਵਰਮਿੰਗ ਦਿਵਸ ਨੂੰ ਸਫਲ ਬਣਾਉਣ ਲਈ ਅਪੀਲ ਕੀਤੀ।
ਇਸ ਮੌਕੇ ਡਾ. ਵਰਿੰਦਰ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਵਿਵੇਕ ਰਜੋਰਾ ਜਿਲਾ ਪਰਿਵਾਰ ਭਲਾਈ ਅਫਸਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ, ਜ਼ਿਲਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਸੰਦੀਪ ਕੁਮਾਰ ਅਤੇ ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *