ਚੋਣ ਅਮਲੇ ਦੀ ਰੈਂਡੇਮਾਈਜੇਸ਼ਨ ਹੋਈ, 9 ਤੇ 12 ਅਕਤੂਬਰ ਨੂੰ ਹੋਵੇਗੀ ਰਿਹਰਸਲ

ਫਾਜ਼ਿਲਕਾ, 7 ਅਕਤੂਬਰ
ਪੰਚਾਇਤੀ ਚੋਣਾਂ ਦੇ ਕਾਰਜ ਨੂੰ ਪਾਰਦਰਸ਼ਤਾ ਅਤੇ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫਸਰ—ਕਮ—ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਪੀ.ਸੀ.ਐਸ. ਨੇ ਵੱਖ—ਵੱਖ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜਰੀ ਵਿਚ ਚੋਣ ਅਮਲੇ ਦੀ ਰੈਂਡੇਮਾਈਜੇਸ਼ਨ ਕਰਨ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਂਡੇਮਾਈਜੇਸ਼ਨ ਉਪਰੰਤ ਚੋਣ ਅਮਲੇ ਦੀਆਂ ਪਾਰਟੀਆਂ ਦਾ ਗਠਨ ਹੋ ਜਾਂਦਾ ਹੈ ਤੇ ਆਰਡਰ ਸਬੰਧਤ ਕਰਮਚਾਰੀਆਂ ਨੂੰ ਭੇਜ਼ ਦਿੱਤੇ ਜਾਂਦੇ ਹਨ। ਰੈਡੇਮਾਈਜੇਸ਼ਨ ਉਪਰੰਤ ਚੋਣਾਂ ਨੂੰ ਲੈ ਕੇ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਚੋਣ ਅਮਲੇ ਦੀ ਰਿਹਰਸਲ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਰਿਹਰਸਲ 9 ਅਕਤੂਬਰ ਨੂੰ ਤੇ ਦੂਸਰੀ ਰਿਹਰਸਲ 12 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।
ਉਨ੍ਹਾਂ ਕਿਹਾ ਕਿ ਬਲਾਕ ਫਾਜਿਲਕਾ ਤੇ ਅਰਨੀਵਾਲਾ ਨਾਲ ਸਬੰਧਤ ਅਮਲੇ ਦੀ ਰਿਹਰਸਲ ਸਕੂਲ ਆਫ ਐਮੀਨਾਸ ਫਾਜ਼ਿਲਕਾ ਦੇ ਆਡੀਟੋਰੀਅਮ ਹਾਲ ਵਿਖੇ, ਬਲਾਕ ਜਲਾਲਾਬਾਦ ਨਾਲ ਸਬੰਧਤ ਅਮਲੇ ਦੀ  ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਵਿਖੇ, ਅਬੋਹਰ ਬਲਾਕ ਦੀ ਡੀ.ਏ.ਵੀ. ਕਾਲਜ  ਅਬੋਹਰ  ਦੇ ਆਡੀਟੋਰੀਅਮ ਹਾਲ ਵਿਖੇ ਅਤੇ ਖੂਈਆਂ ਸਰਵਰ ਬਲਾਕ ਦੀ ਡੀ.ਏ.ਵੀ. ਬੀ.ਐਡ. ਕਾਲਜ  ਅਬੋਹਰ  ਵਿਖੇ ਕਰਵਾਈ ਜਾਵੇਗੀ।
ਇਸ ਮੌਕੇ ਐਨ.ਆਈ. ਸੀ. ਤੋਂ ਡੀ.ਆਈ.ਓ ਰਜਤ ਦਹੀਆ ਅਤੇ ਹੋਰ ਸਟਾਫ ਮੋਜ਼ੂਦ ਸੀ।

Leave a Reply

Your email address will not be published. Required fields are marked *