ਨੌਜ਼ਵਾਨਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਨਿਭਾਉਣ ਲਈ ਅਧਿਕਾਰੀਆਂ ਨੇ ਕੀਤੀ ਬੈਠਕ

ਫਾਜਿ਼ਲਕਾ, 9 ਜਨਵਰੀ
ਵਧੀਕ ਡਿਪਟੀ ਕਮਿਸ਼ਨਰ (ਵਿ) ਸੁਭਾਸ਼ ਚੰਦਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜਿ਼ਲ੍ਹੇ ਦੇ ਨੌਜਵਾਨਾਂ ਦੇ ਹੁਨਰ ਵਿਕਾਸ ਸਬੰਧੀ ਯੋਜਨਾਬੰਦੀ ਲਈ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇ਼ਸ ਹੈ ਕਿ ਨੌਜਵਾਨਾਂ ਨੂੰ ਰੋਜਗਾਰ ਦੇ ਯੋਗ ਬਣਾ ਕੇ ਉਨ੍ਹਾਂ ਨੂੰ ਰੋਜਗਾਰ ਨਾਲ ਜ਼ੋੜਿਆ ਜਾਵੇ ਅਤੇ ਫਿਰ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਕੀਤਾ ਜਾਵੇ। ਇਸ ਮੌਕੇ ਜਿ਼ਲ੍ਹੇ ਦੀਆਂ ਸਥਾਨਕ ਜਰੂਰਤਾਂ ਅਨੁਸਾਰ ਨਵੇਂ ਸਕਿੱਲ ਕੋਰਸ ਸ਼ੁਰੂ ਕਰਨ ਸਬੰਧੀ ਚਰਚਾ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਲਾਈਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਹਰੇਕ ਪਿੰਡ ਤੱਕ ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ ਚਲਾਏ ਜਾ ਰਹੇ ਹੁਨਰ ਕੋਰਸਾਂ ਵਿੱਚ ਮੋਬਲਾਈਜੇਸ਼ਨ ਅਤੇ ਅਵੇਰਨੈਸ ਕੈਂਪ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ  ਰੂਰਲ ਸੈਲਫ ਇੰਮਪਲਾਈਮੈਂਟ ਸਿਖਲਾਈ ਸੰਸਥਾਂ ਵੱਲੋਂ ਆਪਣੇ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵੀ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਇਸ ਤਹਿਤ ਵੱਧ ਤੋਂ ਵੱਧ ਉਪਰਾਲੇ ਕਰਨ ਅਤੇ ਹੋਰ ਵਿਭਾਗ ਸੂਚਨਾ ਮਿਸ਼ਨ ਨਾਲ ਸਾਂਝੀ ਕਰਨ। ਇਸ ਤੋਂ ਇਲਾਵਾ  ਜਰਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਦਰ ਵੱਲੋਂ ਜ਼ਿਲ੍ਹੇ ਵਿੱਚ ਪੈਂਦੀਆਂ ਮੁੱਖ ਇੰਡਸਟਰੀਆਂ ਜੋ ਹੁਨਰ ਸਿਖਲਾਈ ਕਰਵਾ ਸਕਦੀਆਂ ਹਨ, ਬਾਰੇ ਵੀ ਸੂਚਨਾ ਸਾਂਝੀ ਕੀਤੀ ਜਾਵੇ।
ਜਿਲ੍ਹਾ ਸਿੱਖਿਆ ਅਫਸਰ, ਸਰਕਾਰੀ ਆਈ.ਟੀ.ਆਈ, ਜਿਲ੍ਹਾ ਰੁਜਗਾਰ ਦਫਤਰ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਨਾਲ ਤਾਲਮੇਲ ਕਰਕੇ ਰੁਜਗਾਰ ਮੇਲਿਆ ਰਾਹੀਂ ਵੱਧ ਤੋਂ ਵੱਧ ਨੋਕਰੀਆਂ ਦੇ ਅਵਸਰ ਪ੍ਰਦਾਨ ਕਰਨ ਬਾਰੇ, ਈਓ ਐਮਸੀ ਨੂੰ ਜਿਲ੍ਹੇ ਦੇ ਹਰੇਕ ਸ਼ਹਿਰੀ ਖੇਤਰ ਤੱਕ ਹੁਨਰ ਵਿਕਾਸ ਅਤੇ ਸਿਖਲਾਈ ਦੀਆਂ ਸੇਵਾਵਾਂ ਬਾਰੇ ਪ੍ਰਚਾਰ ਕਰਨ ਦੇ ਯਤਨ ਕੀਤੇ ਜਾਣ ਤਾਂ ਜੋ ਯੋਗ ਉਮੀਦਾਰਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ।
ਇਸ ਮੌਕੇ ਜਿਲ੍ਹਾ ਰੁਜਗਾਰ ਅਫਸਰ ਮੈਡਮ ਵੈਸ਼ਾਲੀ, ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ ਮੈਡਮ ਮੀਨਾਕਸ਼ੀ ਗੁਪਤਾ, ਕਿਰਨ ਕੁਮਾਰ ਮੈਨੇਜਰ ਸੋਸਲ ਮੋਬੀਲਾਈਜੇਸਨ, ਰਾਜ ਸਿੰਘ ਪਲੇਸਮੈਂਟ ਅਫਸਰ, ਨਰੇਸ਼ ਖੇੜਾ, ਸਿਖਿਆ ਵਿਭਾਗ ਤੋਂ ਵਿਜੈ ਪਾਲ ਤੇ ਗੁਰਛਿੰਦਰ ਸਿੰਘ,  ਆਈ.ਟੀ.ਆਈ, ਨਗਰ ਕੌਂਸਲ, ਭਲਾਈ ਵਿਭਾਗ ਤੋਂ ਨੁਮਾਇੰਦੇ ਆਦਿ ਹਾਜਰ ਸਨ।

Leave a Reply

Your email address will not be published. Required fields are marked *