ਕਿਸੇ ਵੀ ਲੋੜਵੰਦ ਦਾ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਈ ਟੀ ਓ

ਅੰਮ੍ਰਿਤਸਰ 17 ਸਤੰਬਰ

ਪੰਜਾਬ ਸਰਕਾਰ ਹਰੇਕ ਲੋੜਵੰਦ ਦੀਆਂ ਮੁੱਢਲੀਆਂ ਲੋੜਾਂ ਜਿਨਾਂ ਵਿੱਚ ਪੜਾਈਸਿਹਤ ਤੇ ਮਕਾਨ ਸ਼ਾਮਿਲ ਹੈਨੂੰ ਪਹਿਲੇ ਦੇ ਅਧਾਰ ਉੱਤੇ ਹੱਲ ਕਰ ਰਹੀ ਹੈਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਆਪਣੇ ਜੰਡਿਆਲਾ ਗੁਰੂ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ ਚੈੱਕ ਵੰਡਣ ਮੌਕੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਤਹਿਤ ਹਰੇਕ ਹਲਕੇ ਵਿੱਚ ਨਿੱਜੀ ਸਕੂਲਾਂ ਤੋਂ ਵੀ ਵਧੀਆ ਪੜ੍ਹਾਈ ਅਤੇ ਬੱਚਿਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਗਏ ਹਨ ਅਤੇ ਬਾਕੀ ਸਕੂਲਾਂ ਦਾ ਵੀ ਪੱਧਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਇਆ ਗਿਆ ਹੈ । ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹਰੇਕ ਲੋੜਵੰਦ ਮਰੀਜ਼ ਨੂੰ ਸਿਹਤ ਸਹੂਲਤ ਦੇਣ ਲਈ ਆਮ ਆਦਮੀ ਕਲੀਨਿਕ ਬਣਾਏ ਗਏ ਹਨ,  ਜਿੰਨਾ ਵਿੱਚ ਕਰੋੜਾਂ ਲੋਕ ਇਲਾਜ ਕਰਾ ਚੁੱਕੇ ਹਨ ਅਤੇ ਹੁਣ ਲੋੜਵੰਦ ਲੋਕਾਂ ਦੀਆਂ ਹੋਰ ਲੋੜਾਂ ਜਿਨਾਂ ਵਿੱਚ ਮਕਾਨ ਪਹਿਲੀ ਲੋੜ ਹੈ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

 ਉਹਨਾਂ ਕਿਹਾ ਕਿ ਅੱਜ ਮੈਨੂੰ ਇਸ ਗੱਲ ਦੀ ਵੱਡੀ ਤਸੱਲੀ ਹੋ ਰਹੀ ਹੈ ਕਿ ਮੈਂ ਆਪਣੇ ਹਲਕੇ ਦੇ 47 ਪਰਿਵਾਰਾਂ ਨੂੰ ਮਕਾਨ ਪੱਕੇ ਬਣਾਉਣ ਲਈ ਸਹਾਇਤਾ ਦੇ ਰਿਹਾ ਹਾਂ। ਉਹਨਾਂ ਕਿਹਾ ਕਿ ਅੱਜ ਸਰਕਾਰ ਦੀ ਕੋਸ਼ਿਸ਼ ਨਾਲ ਇਹਨਾਂ 47 ਪਰਿਵਾਰਾਂ ਨੂੰ 70.50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਗਈ ਹੈਜਿਸ ਨਾਲ ਇਹ ਆਪਣੇ ਮਕਾਨ ਪੱਕੇ ਬਣਾਓ ਸਕਣਗੇ। ਇਸ ਮੌਕੇ ਸਾਰੇ ਬਲਾਕ ਪ੍ਰਧਾਨਰਈਆ,  ਜੰਡਿਆਲਾ ਤੇ ਤਰਸਿੱਕਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸੁਨੈਨਾ ਰੰਧਾਵਾ,  ਸਤਿੰਦਰ ਸਿੰਘ ਸੁਖਵਿੰਦਰ ਸਿੰਘਸਰਬਜੀਤ ਸਿੰਘ ਅਤੇ ਹੋਰ ਸੀਨੀਅਰ ਪਾਰਟੀ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *