ਸਰਕਾਰ ਤੁਹਾਡੇ ਦੁਆਰ ਤਹਿਤ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਘੱਗਾ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਨੇ ਕੀਤੀ!

ਮਲੋਟ 21 ਜੁਲਾਈ
ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਦਫਤਰਾਂ ਚੋਂ ਲੋਕਾਂ ਦੀ ਖੱਜਲ ਖੁਆਰੀ ਨੂੰ ਖਤਮ ਕਰਨ  ਦੇ ਮੰਤਵ ਨਾਲ ਆਰੰਭੀ ਸਕੀਮ ਸਰਕਾਰ ਤੁਹਾਡੇ ਦੁਆਰ ਤਹਿਤ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਪੰਜਾਬ ਨੇ ਵਿਧਾਨ  ਸਭਾ ਹਲਕਾ ਮਲੋਟ ਦੇ ਪਿੰਡ ਘੱਗਾ ਵਿਖੇ ਲੋਕ ਸੁਵਿਧਾ ਕੈਂਪ ਦੀ ਪ੍ਰਧਾਨਗੀ ਕੀਤੀ।
ਇਸ ਕੈੰਪ ਵਿੱਚ ਕੈਬਿਨਟ ਮੰਤਰੀ ਨੇ ਇਸ ਲੋਕ ਸੁਵਿਧਾ ਕੈਂਪ ਵਿੱਚ  ਲੋਕਾਂ ਦੀਆਂ ਬਿਜਲੀ, ਪੀਣ ਵਾਲੇ ਪਾਣੀ, ਸ਼ਗਨ ਸਕੀਮ, ਰਾਸ਼ਨ ਕਾਰਡ, ਲਾਭ  ਪਾਤਰੀ ਕਾਪੀਆਂ, ਬਿਜਲੀ ਦੇ ਬਿੱਲ ਨਾਲ ਸੰਬੰਧਿਤ ਨਿੱਜੀ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਰਵਾ ਕੇ ਮੌਕੇ ਤੇ ਹੀ ਸਮੱਸਿਆਵਾਂ ਦਾ ਹੱਲ ਕੀਤਾ।
ਇਸ ਮੌਕੇ ਕੈਂਪ ਵਿੱਚ ਪਿੰਡ ਵਾਸੀਆਂ ਵੱਲੋਂ ਪਿੰਡ ਦੀਆਂ ਸਾਂਝੀਆਂ ਸਮੱਸਿਆਵਾਂ ਜਿਵੇਂ ਪਿੰਡ ਦੇ ਛੱਪੜ ਦੇ ਪਾਣੀ ਦੀ ਸਮੱਸਿਆ, ਪਿੰਡ ਵਿੱਚ ਬਿਜਲੀ ਦੇ ਗਰਿਡ ਬਣਾਉਣ ਲਈ ਮਨਜ਼ੂਰੀ, ਪਿੰਡ ਦੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਲਈ ਝੂਲੇ ਅਤੇ ਹੋਰ ਖੇਡਣ ਦਾ ਸਮਾਨ ਮੁਹੱਈਆ ਕਰਵਾਉਣ ਸਬੰਧੀ ਸਮੱਸਿਆਵਾਂ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਉਨਹਾਂ ਵੱਲੋਂ ਜਲਦ ਹੀ ਇਨਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਲੋਕ ਸੁਵਿਧਾ ਕੈਂਪ ਵਿੱਚ ਡਾ. ਬਲਜੀਤ ਕੌਰ ਨੇ ਇਸ ਮੌਕੇ ਲੋਕਾਂ ਦੀਆਂ ਅੱਖਾ ਨਾਲ  ਸਬੰਧਤ  ਬਿਮਾਰੀਆਂ  ਦਾ ਵੀ ਨਿਰੀਖਣ ਕੀਤਾl
ਆਪਣੇ ਇਸ ਪ੍ਰੋਗਰਾਮ ਦੌਰਾਨ  ਡਾ ਬਲਜੀਤ ਕੌਰ ਨੇ  ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਪਾਈਪਾ   ਅਤੇ ਪਿੰਡ ਦੀਆਂ ਦੋ ਗਲੀਆਂ ਵਿੱਚ ਇੰਟਰਲੋਕ ਟਾਈਲਾਂ ਲਗਵਾਉਣ ਦਾ ਨੀਹ ਪੱਥਰ ਵੀ ਰੱਖਿਆ ।
ਇਸ ਕੈਂਪ ਵਿੱਚ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਸ. ਕੁਲਵਿੰਦਰ ਸਿੰਘ ਫ਼ਕਰਸਰ ਬਲਾਕ ਪ੍ਰਧਾਨ, ਸ. ਜਗਤਾਰ ਸਿੰਘ, ਸ. ਗੁਰਮੀਤ ਸਿੰਘ, ਸ. ਲਖਵਿੰਦਰ ਸਿੰਘ, ਸ.ਰੇਸ਼ਮ ਸਿੰਘ ਸਰਕਲ ਇੰਚਾਰਜ ਮੌਜੂਦ ਸਨ।

Leave a Reply

Your email address will not be published. Required fields are marked *