ਐਸ.ਏ.ਐਸ.ਨਗਰ, 29 ਨਵੰਬਰ, 2024:
ਵਧੀਕ ਡਿਪਟੀ ਕਮਿਸ਼ਨਰ (ਜਨਰਲ ਅਤੇ ਸ਼ਹਿਰੀ ਵਿਕਾਸ) ਵਿਰਾਜ ਐਸ ਤਿੜਕੇ ਨੇ ਅੱਜ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਅਤੇ ਗਮਾਡਾ ਦੇ ਏ ਸੀ ਏ ਅਮਰਿੰਦਰ ਸਿੰਘ ਟਿਵਾਣਾ ਨਾਲ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਤਹਿਤ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਕਾਰਜਕਾਰੀ ਏਜੰਸੀ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਨੇ ਏ ਡੀ ਸੀ ਅਤੇ ਹੋਰ ਅਧਿਕਾਰੀਆਂ ਨੂੰ ਹੁਣ ਤੱਕ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ 11 ਪੁਆਇੰਟਾਂ ਤੇ ਕੰਮ ਪੂਰਾ ਲਿਆ ਗਿਆ ਹੈ ਅਤੇ ਟੈਸਟਿੰਗ ਮੋਡ ‘ਤੇ ਰੱਖਿਆ ਗਿਆ ਹੈ ਜਦਕਿ ਬਾਕੀ ਪੰਜ ਪੁਆਇੰਟਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਰਾਧਾ ਸੁਆਮੀ ਚੌਕ ਗਮਾਡਾ ਵੱਲੋਂ ਪ੍ਰਸਤਾਵਿਤ ਸਿਵਲ ਵਰਕਸ ਮੁਕੰਮਲ ਹੋਣ ਉਪਰੰਤ ਦੈੜੀ ਟੀ-ਪੁਆਇੰਟ (ਲਾਂਡਰਾਂ ਬਨੂੜ ਰੋਡ) ਵਿਖੇ ਅੰਡਰ ਪਾਸ ਦੀ ਉਸਾਰੀ ਅਤੇ ਪੀ.ਸੀ.ਏ. ਸਟੇਡੀਅਮ ਕਰਾਸਿੰਗ ਨੂੰ ਚੌੜਾ ਕਰਨ ਦਾ ਕੰਮ ਹੋਣ ਕਾਰਨ ਚਾਰ ਹੋਰ ਪੁਆਇੰਟ ਬਾਅਦ ਵਿੱਚ ਸ਼ੁਰੂ ਕੀਤੇ ਜਾਣਗੇ।
ਏ.ਡੀ.ਸੀ. ਵਿਰਾਜ ਐਸ ਤਿੜਕੇ ਨੇ ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਟਿਵਾਣਾ ਨੂੰ ਕਿਹਾ ਕਿ ਉਹ ਇਹਨਾਂ ਪੁਆਇੰਟਾਂ ‘ਤੇ ਕੰਮ ਸ਼ੁਰੂ ਕਰਨ ਲਈ ਕੰਮ ਦੇ ਸ਼ੁਰੂ ਹੋਣ ਅਤੇ ਮੁਕੰਮਲ ਹੋਣ ਵਾਲੇ ਕਾਰਜਕ੍ਰਮ ਬਾਰੇ ਜਾਣਕਾਰੀ ਦੇਣ ਤਾਂ ਜੋ ਉਸ ਮੁਤਾਬਕ ਕੰਮ ਦੁਬਾਰਾ ਸ਼ੁਰੂ ਕੀਤਾ ਜਾ ਸਕੇ।
ਕਮਿਸ਼ਨਰ ਐਮਸੀ, ਟੀ ਬੇਨੀਥ ਨੇ ਕਾਰਜਕਾਰੀ ਏਜੰਸੀ ਨੂੰ ਜ਼ੈਬਰਾ ਕਰਾਸਿੰਗਾਂ ਤੋਂ ਪਹਿਲਾਂ ਸਟਾਪ ਲਾਈਨਾਂ ਦੀ ਨਿਸ਼ਾਨਦੇਹੀ ਅਤੇ ਸਪੀਡ ਸੀਮਾ ਸਾਈਨ ਬੋਰਡਾਂ ਦੀ ਸਥਾਪਨਾ ਸਮੇਤ ਨਿਗਰਾਨੀ ਪ੍ਰਣਾਲੀ ਦੀ ਅਸਲ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਤਕਨੀਕੀਤਾਵਾਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਟਾਪ ਲਾਈਨਾਂ ਦੀ ਨਿਸ਼ਾਨਦੇਹੀ ਕਰਨ ਅਤੇ ਸਪੀਡ ਲਿਮਟ ਬੋਰਡ ਲਗਾਉਣ ਲਈ ਨਗਰ ਨਿਗਮ ਦੇ ਅਧੀਨ ਖੇਤਰ ਨੂੰ ਐਮਸੀ ਸਟਾਫ ਦੁਆਰਾ ਕਵਰ ਕੀਤਾ ਜਾਵੇਗਾ ਜਦੋਂ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਆਪਣੇ ਅਧਿਕਾਰ ਖੇਤਰ ਦੇ ਅਧੀਨ ਖੇਤਰਾਂ ਨੂੰ ਪੂਰਾ ਕਰੇਗੀ ਤਾਂ ਜੋ ਚੁਣੌਤੀਪੂਰਨ ਪ੍ਰਣਾਲੀ ਨਿਯਮਾਂ ਅਨੁਸਾਰ ਕੰਮ ਕਰ ਸਕੇ।
ਮੀਟਿੰਗ ਵਿੱਚ ਏਡੀਸੀ (ਡੀ) ਸੋਨਮ ਚੌਧਰੀ ਅਤੇ ਐਸਡੀਐਮ ਮੁਹਾਲੀ ਦਮਨਦੀਪ ਕੌਰ ਵੀ ਹਾਜ਼ਰ ਸਨ।