ਫਰੀਦਕੋਟ ਵਿਖੇ ਭਲਕੇ ਹੋਣਗੇ ਬਾਸਕਟਬਾਲ ਤੇ ਤਾਈਕਵਾਡੋ ਦੇ ਰਾਜ ਪੱਧਰੀ ਮੁਕਾਬਲੇ

ਫਰੀਦਕੋਟ 8 ਦਸੰਬਰ () ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਦੀਆਂ ਸੀਜ਼ਨ 3 ਤਹਿਤ ਬਾਸਕਿਟ ਬਾਲ ਅਤੇ ਤਾਈਕਮਾਂਡੋਂ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਨਹਿਰੂ ਸਟੇਡੀਅਮ, ਫ਼ਰੀਦਕੋਟ ਵਿਖੇ ਭਲਕੇ ਸ਼ੁਰੂ ਹੋਣਗੇ। ਜਿਸ ਵਿਚ ਵਿਧਾਇਕ ਫ਼ਰੀਦਕੋਟ  ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਅਤੇ ਅੰਤਰ ਰਾਸ਼ਟਰੀ ਬਾਸਕਿਟਬਾਲ ਖਿਡਾਰੀ ਸ. ਪਾਲਪ੍ਰੀਤ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿਖੇ ਬਾਸਕਿਟ ਬਾਲ ਅਤੇ ਤਾਈਕਮਾਂਡੋਂ ਖੇਡਾਂ ਦੀ ਰਾਜ ਪੱਧਰੀ ਮੁਕਾਬਲੇ  9 ਦਸੰਬਰ ਸਵੇਰੇ 11 ਵਜੇ ਨਹਿਰੂ ਸਟੇਡੀਅਮ ਵਿਖੇ
ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, ਅੰਡਰ 21-30 ਅਤੇ  ਅੰਡਰ 30-40 ਸਾਲ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਖੇਡਾਂ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਹਨ ਅਤੇ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Leave a Reply

Your email address will not be published. Required fields are marked *