Saturday, March 7
Shadow

ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾ ਅੰਗ ਬਣਾਇਆ ਜਾਵੇ-ਹਰਜੋਤ ਬੈਂਸ

ਭਰਤਗੜ੍ਹ/ ਕੀਰਤਪੁਰ ਸਾਹਿਬ 16 ਅਗਸਤ ()

ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ। ਖੇਡਾਂ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ। ਖੇਡ ਮੈਦਾਨ ਵਿਚ ਲੱਗੀਆਂ ਰੋਣਕਾਂ ਸਾਡੇ ਸੂਬੇ ਦੇ ਨੋਜਵਾਨਾਂ ਨੂੰ ਮਿਲੇ ਸਹੀ ਮਾਰਗ ਦਰਸ਼ਨ ਕਰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ  ਤੇ  ਖੇਡਾਂ ਦੇ ਵਿਕਾਸ ਲਈ ਵਿਸੇਸ਼ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਨੇ ਸਰਸਾ ਨੰਗਲ ਵਿਖੇ ਆਯੋਜਿਤ ਛਿੰਝ ਮੇਲੇ ਵਿਚ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਮੌਕੇ ਕੀਤਾ। ਸ.ਬੈਂਸ ਨੇ ਕਿਹਾ ਕਿ ਖੇਡ ਮੈਦਾਨਾਂ ਵਿਚ ਮਾਹੌਲ ਬਹੁਤ ਹੀ ਸਦਭਾਵਨਾ ਵਾਲਾ ਹੁੰਦਾ ਹੈ ਅਤੇ ਖੇਡ ਮੈਦਾਨਾਂ ਵਿਚੋਂ ਸਾਡੇ ਸੂਬੇ ਨੇ ਦੇਸ਼ ਨੂੰ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਤੇ ਨਾਮੀ ਖਿਡਾਰੀ ਦਿੱਤੇ ਹਨ। ਇਨ੍ਹਾਂ ਨੇ ਸੰਸਾਰ ਭਰ ਵਿਚ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।

ਸ.ਹਰਜੋਤ ਬੈਂਸ ਕੈਬਨਿਟ ਮੰਤਰੀ ਸਰਸਾ ਨੰਗਲ ਵਿਖੇ ਸਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਸਾਹਿਬ ਦੀ ਯਾਦ ਵਿਚ ਕਰਵਾਏ 11ਵੇ.ਛਿੰਝ ਮੇਲੇ ਵਿਚ ਸ਼ਾਮਿਲ ਹੋਣ ਲਈ ਇਥੇ ਪੁੱਜੇ ਸਨ। ਸਰਸਾ ਨੰਗਲ ਵਿਖੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸ.ਬੈਂਸ ਨੇ ਕਿਹਾ ਕਿ ਪੰਜਾਬ ਵਿਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਜਿਕਰਯੋਗ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ, ਸਿਹਤ ਪ੍ਰਤੀ ਜਾਗਰੂਕਤਾ, ਆਪਸੀ ਸਦਭਾਵਨਾ ਤੇ ਭਾਈਚਾਰਾ ਵਧਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਡਾਂ ਵਿਚ ਰੁਤਬਾ ਹੋਰ ਉੱਚਾ ਚੁੱਕਣ ਲਈ ਸਰਕਾਰ ਨੇ ਜਿਕਰਯੋਗ ਉਪਰਾਲੇ ਕੀਤੇ ਹਨ। ਇਸ ਤੋ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਖੇਡ ਮੈਦਾਨਾਂ ਵਿਚ ਰੋਣਕਾਂ ਲੱਗੀਆਂ ਹੋਈਆਂ ਹਨ, ਖੇਡ ਕਲੱਬ, ਸਮਾਜਿਕ ਸੰਗਠਨ, ਧਾਰਮਿਕ ਸੰਸਥਾਵਾਂ ਅਤੇ ਪਿੰਡਾਂ ਦੀਆਂ ਕਮੇਟੀਆਂ ਵੱਡੇ ਵੱਡੇ ਖੇਡ ਮੇਲੇ ਆਯੋਜਿਤ ਕਰਵਾ ਰਹੀਆਂ ਹਨ। ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੀਆਂ ਦੀ ਯਾਦ ਵਿਚ 11ਵਾਂ ਛਿੰਝ ਮੇਲਾ ਸਰਸਾ ਨੰਗਲ ਦੀ ਧਰਤੀ ਤੇ ਹੋ ਰਿਹਾ ਹੈ। ਬਾਬਾ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਨਾ ਹੈ, ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਭਲਾਈ, ਸੱਚਾਈ ਅਤੇ ਮਾਨਵਤਾ ਦੇ ਕਲਿਆਣ ਦਾ ਮਾਰਗ ਦਿਖਾਇਆ ਹੈ। ‘ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬ ਦੇ ਖਿਡਾਰੀ ਦੇਸ਼ ਭਰ ਵਿਚ ਸਾਡਾ ਮਾਣ ਵਧਾ ਰਹੇ ਹਨ।

ਸ.ਬੈਂਸ ਨੇ ਕਿਹਾ ਕਿ ਪਿੰਡਾਂ ਦੇ ਖੇਡ ਮੇਲੇ ਸਾਡੇ ਵਿਰਸੇ ਤੇ ਸੱਭਿਆਚਾਰ ਦੇ ਪ੍ਰਤੀਕ ਹਨ। ਨੋਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਰੁਚੀ ਵਿਖਾਉਣੀ ਚਾਹੀਦੀ ਹੈ। ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਅੰਗ ਬਣਾਉਣਾ ਚਾਹੀਦਾ ਹੈ। ਖੇਡ ਮੈਦਾਨਾਂ ਨੂੰ ਪੰਜਾਬ ਸਰਕਾਰ ਅੱਵਲ ਦਰਜੇ ਦੇ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਰਸਾ ਨੰਗਲ ਦੇ ਛਿੰਝ ਮੇਲੇ ਵਿੱਚ ਤੰਦਰੁਸਤ ਨੋਜਵਾਨਾਂ ਦੀਆਂ ਖੇਡਾਂ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ, ਸਾਡੇ ਨੌਜਵਾਨ ਨਸ਼ਿਆ ਤੋ ਕੋਹਾਂ ਦੂਰ ਹੋ ਕੇ ਖੇਡਾਂ ਵੱਲ ਜੁੜੇ ਹਨ, ਸਾਡੀ ਪੰਜਾਬ ਸਰਕਾਰ ਦਾ ਵਿਸੇਸ਼ ਮਿਸ਼ਨ ਯੁੱਧ ਨਸ਼ਿਆ ਵਿਰੁੱਧ ਅੱਜ ਸ਼ਾਕਾਰ ਹੋਇਆ ਨਜ਼ਰ ਆ ਰਿਹਾ ਹੈ, ਸੈਂਕੜੇ ਨੌਜਵਾਨ ਆਪਣੀ ਖੇਡ, ਕੁਸ਼ਤੀ, ਦੰਗਲ ਦਾ ਹੁਨਰ ਦਿਖਾ ਰਹੇ ਹਨ। ਇਹ ਪੰਜਾਬ ਦੀ ਤੰਦਰੁਸਤ ਜਵਾਨੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਰਪ੍ਰੀਤ ਕੌਰ ਪੁੱਤਰੀ ਸਵ. ਜਰਨੈਲ ਸਿੰਘ, ਅਰਸ਼ਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ, ਕਿਰਨਜੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਆਲੋਵਾਲ ਸਰਕਾਰੀ ਸੀਨੀ.ਸੈਕੰਡਰੀ ਸਮਾਰਟ ਸਕੂਲ ਸਰਸਾ ਨੰਗਲ ਦੀਆਂ ਵਿਦਿਆਰਥਣਾਂ ਨੂੰ ਸੁਨਹਿਰੇ ਭਵਿੱਖ ਲਈ ਸਾਈਕਲਾਂ ਦੀ ਵੰਡ ਕੀਤੀ।

ਇਸ ਮੌਕੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਜੁਝਾਰ ਸਿੰਘ ਮੁਲਤਾਨੀ, ਕੇਸਰ ਸਿੰਘ ਸੰਧੂ, ਤਰਲੋਚਨ ਸਿੰਘ ਪ੍ਰਧਾਨ ਟਰੱਕ ਯੂਨੀਅਨ, ਜਗੀਰ ਸਿੰਘ ਭਾਓਵਾਲ ਬਲਾਕ ਪ੍ਰਧਾਨ, ਜਗੀਰ ਸਿੰਘ ਬਡਵਾਲ, ਸੁਖਜਿੰਦਰ ਸਿੰਘ ਭਾਓਵਾਲ, ਦਲਜੀਤ ਸਿੰਘ ਕਾਨਾ ਨਾਂਨਗਰਾਂ, ਨਿਤਿਨ ਕੁਮਾਰ ਗੰਭੀਰਪੁਰ, ਜਤਿਨ ਕਪੂਰ ਥਾਨਾ ਮੁਖੀ, ਸੋਹਣ ਸਿੰਘ, ਸੋਹਣ ਮੁਹੰਮਦ ਨੰਬਰਦਾਰ, ਕਮਲਜੀਤ ਕੌਰ ਸਰਪੰਚ, ਮੋਹਣ ਸਿੰਘ ਸਰਸਾ ਨੰਗਲ, ਸਿਮਰਨਜੀਤ ਸਿੰਘ, ਗੁਰਨਾਮ ਸਿੰਘ ਬਿੱਲਾ, ਜਿੰਮੀ ਡਾਢੀ, ਲਵਪ੍ਰੀਤ ਸਿੰਘ ਵਿੱਕੀ ਪੰਚ, ਸੋਨੀ ਪ੍ਰਧਾਨ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਰਤਨ ਸਿੰਘ, ਹਰਵੀਰ ਸਿੰਘ, ਸਰਪੰਚ ਮੋਹਣ ਸਿੰਘ, ਪੰਚ ਗੁਰਮੁੱਖ ਸਿੰਘ, ਸਤਨਾਮ ਸਿੰਘ ਆਸਪੁਰ, ਗੁਰਚਰਨ ਸਿੰਘ ਬੇਲੀ, ਗੁਰਅਵਤਾਰ ਸਿੰਘ ਆਲੋਵਾਲ, ਜਸਵਿੰਦਰ ਸਿੰਘ ਹਾਜ਼ਰ ਸਨ।

ਤਸਵੀਰ- ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅੱਜ ਸਰਸਾ ਨੰਗਲ (ਭਰਤਗੜ੍ਹ) ਵਿਖੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੀਆਂ ਦੀ ਯਾਦ ਵਿੱਚ ਕਰਵਾਏ 11ਵੇਂ ਸਲਾਨਾ ਛਿੰਝ ਮੇਲੇ (ਕੁਸ਼ਤੀ/ਦੰਗਲ) ਦੌਰਾਨ ਲੋੜਵੰਦ ਸਰਕਾਰੀ ਸਕੂਲ ਦੀਆਂ ਵਿਦਿਆਰਥਣਾ ਨੂੰ ਸਾਈਕਲ ਵੰਡਦੇ ਹੋਏ

Leave a Reply

Your email address will not be published. Required fields are marked *