ਸਪੀਕਰ ਸੰਧਵਾ ਨੇ ਵੱਖ ਵੱਖ ਸਮਾਜਿਕ,ਧਾਰਮਿਕ ਸਮਾਗਮਾ ਵਿਚ ਕੀਤੀ ਸ਼ਿਰਕਤ

ਫਰੀਦਕੋਟ/ਕੋਟਕਪੂਰਾ, 13 ਜਨਵਰੀ (  ) :-

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲੋਹੜੀ ਵਾਲੇ ਦਿਨ ਵੱਖ-ਵੱਖ ਸਮਾਜਿਕ,ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ।

          ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸਰਕੂਲਰ ਰੋਡ ਫਰੀਦਕੋਟ ਸਾਹਮਣੇ ਗੁਰਦੁਆਰਾ ਬਾਬਾ ਵਿਸ਼ਕਰਮਾ ਜੀ ਵਿਖੇ ਸਰਪੰਚ ਹਰਿੰਦਰ ਸਿੰਘ ਬਰਾੜ ਵੱਲੋਂ ਖੋਲੇ ਗਏ ਨਵੇਂ ਨਿਊ ਗਲੈਕਸੀ ਇੰਟਰਪ੍ਰਾਈਜਜ਼ ਸ਼ੋਅਰੂਮ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।  ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਇਕ ਐਸੀ ਫਿਜਾ ਵਗਣ ਲੱਗੀ ਹੈ ਕਿ ਹਰੇਕ ਇਨਸਾਨ, ਹਰੇਕ ਨੌਜਵਾਨ ਦੇ ਵਿਚ ਇਕ ਉਤਸ਼ਾਹ ਪੈਦਾ ਹੋ ਰਿਹਾ ਹੈ ਕਿ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇ ਅਤੇ ਜਿੰਦਗੀ ਵਿਚ ਸਫਲਤਾ ਹਾਸਿਲ ਕਰੇ।

          ਇਸ ਉਪਰੰਤ ਸਪੀਕਰ ਸੰਧਵਾ ਔਕਸਬ੍ਰਿਜ ਵਰਲਡ ਸਕੂਲ ਬਠਿੰਡਾ ਰੋਡ ਕੋਟਕਪੂਰਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਵੀ ਸ਼ਾਮਿਲ ਹੋਏ। ਇਸ ਤੋਂ ਇਲਾਵਾ ਉਨ੍ਹਾ ਨੇ ਗੁਰਦੁਆਰਾ ਸਾਹਿਬ ਪਿੰਡ ਚਮੇਲੀ ਵਿਖੇ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਕਰਵਾਏ ਜਾ ਰਹੇ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਸਮਾਗਮ ਵਿਚ ਵੀ ਸ਼ਿਰਕਤ ਕੀਤੀ। ਉਥੇ ਉਨ੍ਹਾਂ ਨੇ ਰਾਗੀ ਸਿੰਘਾ ਵੱਲੋਂ ਕੀਤੇ ਗਏ ਕੀਰਤਨ ਦਾ ਆਨੰਦ ਮਾਣਿਆ।

ਇਸ ਮੌਕੇ ਸ. ਮੇਜਰ ਸਿੰਘ ਬਰਾੜ, ਏਐਸਆਈ ਰਾਜ ਸਿੰਘ ਸਤਨਾਮ ਬਰਾੜ, ਮਨਜਿੰਦਰ ਬਰਾੜ ਤਰਮੇਮ ਸੋਮਾ, ਲਾਡੀ ਢੁੱਡੀ ਅਤੇ ਗੁਰਪ੍ਰੀਤ ਸਰਪੰਚ ਚੰਦਬਾਜਾ ਹਾਜਰ ਸਨ।

Leave a Reply

Your email address will not be published. Required fields are marked *