ਫਿਰੋਜ਼ਪੁਰ, 10 ਦਸੰਬਰ
ਡਿਪਟੀ ਕਮਿਸ਼ਨਰ ਫਿਰੋਜਪੁਰ ਦੀਪਸ਼ੀਖਾ ਸ਼ਰਮਾ ਦੇ ਨਿਰਦੇਸ਼ਾਂ ਹੇਠ ਸੋਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀ ਪੰਜਾਬ ਵੱਲੋਂ ਜਿਲ੍ਹਾ ਫਿ਼ਰੋਜ਼ਪੁਰ ਦੀਆਂ ਵੱਖ-ਵੱਖ ਸਵੈ—ਸੇਵੀ ਸੰਸਥਾਵਾਂ ਦੀ ਮੀਟਿੰਗ ਸ੍ਰੀ ਏ.ਕੇ. ਕੁੰਦਰਾ, ਚੇਅਰਮੈਨ—ਕਮ—ਕਾਰਜਕਾਰੀ ਡਾਇਰੈਕਟਰ ਸੋਸਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਵਿੱਚ ਉਨ੍ਹਾਂ ਵੱਲੋਂ ਬਾਲ ਸਿਹਤ, ਨਾਰੀ ਸਸ਼ਕਤੀਕਰਨ ਲਈ ਵੱਖ—ਵੱਖ ਪ੍ਰੋਜੈਕਟਾਂ ਸਬੰਧੀ ਸਵੈ—ਸੇਵੀ ਸੰਸਥਾਵਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਹਨਾਂ ਜ਼ਿਲ੍ਹੇ ਦੀਆਂ ਸਮਾਜਸੇਵੀ ਸੰਸਥਾਵਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਵੱਖ – ਵੱਖ ਪ੍ਰੋਜੈਕਟਾਂ ਤਹਿਤ ਜ਼ਿਲ੍ਹੇ ਅੰਦਰ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰੇਰਿਤ ਕੀਤਾ|
ਇਸ ਮੌਕੇ ਸ੍ਰੀਮਤੀ ਨਿਧੀ ਕੁਮੁਦ ਬੰਬਾਹ, ਪੀ.ਸੀ.ਐੱਸਵਧੀਕ ਡਿਪਟੀ ਕਮਿਸ਼ਨਰ (ਜ)ਫਿਰੋਜ਼ਪੁਰ, ਸ੍ਰੀ ਅਸ਼ੋਕ ਬਹਿਲ ਸਕੱਤਰ, ਰੈੱਡ ਕਰਾਸ ਵਿਸ਼ੇਸ਼ ਤੌਰ ਤੇ ਹਾਜਰ ਸਨ।