Tuesday, March 17
Shadow

ਸੋਸ਼ਲ ਮੀਡੀਆ ਵੋਟਰ ਜਾਗਰੂਕਤਾ ਦਾ ਅਹਿਮ ਸਾਧਨ

ਅੰਮ੍ਰਿਤਸਰ 24 ਮਈ 2024–

ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਅੱਜ ਸੂਚਨਾ ਦੇ ਆਦਾਨ ਪ੍ਰਦਾਨ ਦਾ ਸੱਭ ਤੋਂ ਪ੍ਰਚਲਿਤ ਸਾਧਨ ਹੈ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਇੱਕ ਅਹਿਮ ਰੋਲ ਅਦਾ ਕਰ ਰਿਹਾ ਹੈ।ਇਹ ਗੱਲ ਉਹਨਾਂ ਅੱਜ ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਕਹੀ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਦੇਣ ਲਈ ਲਗਾਤਾਰ ਰਿਹਰਸਲਾਂ ਕਰਵਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਇਹਨਾਂ ਟ੍ਰੇਨਿਗਾਂ ਨੂੰ ਹੋਰ ਅਸਰਦਾਰ ਬਣਾਉਣ ਲਈ ਜ਼ਿਲ੍ਹੇ ਦੇ ਮਾਸਟਰ ਟ੍ਰੇਨਰਾਂ ਵਲੋਂ ਇੱਕ ਵਿਸਤ੍ਰਿਤ ਵੀਡੀਓ ਤਿਆਰ ਕੀਤੀ ਗਈ ਹੈ,ਜਿਸਨੂੰ ਜ਼ਿਲ੍ਹੇ ਦੇ ਅਧਿਕਾਰਤ ਯੂ-ਟਿਊਬ ਚੈਨਲ ਸਵੀਪ ਅੰਮ੍ਰਿਤਸਰ’ ਤੇ ਅਪਲੋਡ ਕੀਤਾ ਗਿਆ ਹੈ,ਜਿਸਨੂੰ ਹੁਣ ਤੱਕ 10 ਹਜ਼ਾਰ ਤੋ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ।ਉਹਨਾ ਕਿਹਾ ਕਿ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨਜਿਹਨਾਂ ਨੂੰ ਲਗਾਤਾਰ ਜ਼ਿਲ੍ਹਾ ਚੋਣ ਦਫ਼ਤਰ ਦੇ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਫ਼ੇਸਬੁੱਕਵਾੱਟਸ-ਅੱਪਇੰਸਟਾਗ੍ਰਾਮ ਅਤੇ ਯੂ-ਟਿਊਬ ਤੇ ਸਾਂਝਾ ਕੀਤਾ ਜਾ ਰਿਹਾ ਹੈ।ਉਹਨਾਂ ਇਸ ਪੂਰੀ ਪ੍ਰਕਿਿਰਆ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ।ਉਹਨਾਂ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਇਹਨਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਆਪਣੇ ਮੋਬਾਈਲ ਫ਼ੋਨ ਦੂਸਰੇ ਵੋਟਰਾਂ ਤੇ ਸ਼ੇਅਰ ਕਰਨਾ ਚਾਹੀਦਾ ਹੈ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਦੇ ਇੰਚਾਰਜ ਡੀ.ਏ.ਵੀ.ਕਾਲਜ ਦੇ ਪ੍ਰੋ.ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਸਦ-ਉਪਯੋਗ ਉਸਾਰੂ ਸਮਾਜ ਲਈ ਵਰਦਾਨ ਹੈ।ਉਹਨਾਂ ਕਿਹਾ ਕਿ ਚੋਣਾਂ ਵਰਗੇ ਵੱਡੇ ਪੱਧਰ ਦੇ ਆਯੋਜਨ ਵਿੱਚ ਇਸਦਾ ਪ੍ਰਯੋਗ ਕਰਕੇ ਬਹੁਤ ਘੱਟ ਸਮੇਂ ਵਿੱਚ ਕੋਈ ਵੀ ਸੂਚਨਾ ਵੋਟਰਾਂ ਤੱਕ ਪਹੁੰਚਾਈ ਜਾ ਸਕਦੀ ਹੈ।ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਚੋਣਾਂ ਦੇ ਕੰਮ ਨੂੰ ਹੁਣ ਕਾਫ਼ੀ ਸੁਖਾਲਾ ਕਰ ਦਿੱਤਾ ਹੈ।ਇਸ ਮੌਕੇ ਮੁਨੀਸ਼ ਕੁਮਾਰ,ਆਸ਼ੂ ਧਵਨ,ਪੰਕਜ ਕੁਮਾਰਚੈਤਨਿਆ ਸਹਿਗਲਰਾਹੁਲ ਵਰਮਾਮੋਹਿਤ ਸ਼ਰਮਾਸ਼ਿਵ ਸ਼ਰਮਾ ਅਤੇ ਸਾਜਨ ਹਾਜ਼ਰ ਸਨ।

Leave a Reply

Your email address will not be published. Required fields are marked *