ਨੰਗਲ 15 ਜਨਵਰੀ ()
ਗਣਤੰਤਰ ਦਿਵਸ ਦਾ ਸਮਾਰੋਹ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿੱਚ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਮਾਰੋਹ ਵਿਚ 26 ਜਨਵਰੀ ਨੂੰ ਮੁੱਖ ਮਹਿਮਾਨ ਸਟੇਡੀਅਮ ਵਿਚ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਪਰੇਂਡ ਦਾ ਨਿਰੀਖਣ ਕਰਨਗੇ।
ਅੱਜ ਸਕੂਲ ਆਂਫ ਐਮੀਨੈਂਸ ਨੰਗਲ ਵਿਚ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਚੋਣ ਲਈ ਵੱਖ ਵੱਖ ਸਕੂਲਾ ਦੇ ਵਿਦਿਆਰਥੀਆਂ ਨੇ ਆਪਣੀਆ ਪੇਸ਼ਕਾਰੀਆ ਦਿੱਤੀਆ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਲਈ ਬਣਾਈ ਕਮੇਟੀ ਦੇ ਮੈਂਬਰ ਸਹਿਬਾਨ ਨੇ ਦੱਸਿਆ ਕਿ ਇਸ ਸਮਾਰੋਹ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਨਾਂਇਆ ਜਾਵੇਗਾ। ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੀ ਚੋਣ ਕਰਨ ਲਈ ਬਣਾਈ ਕਮੇਟੀ ਮੈਬਰਾ ਨੇ ਪੇਸ਼ਕਾਰੀਆਂ ਨੂੰ ਬੜੇ ਗਹੁ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਅਸੀ ਆਪਣੀ ਸੰਸਕ੍ਰਿਤੀ, ਸੱਭਿਆਚਾਰ ਨੂੰ ਵੀ ਯਾਦ ਰੱਖਣਾਂ ਹੈ। ਮਾਰਚ ਪਾਸਟ ਵਿਚ ਐਨ.ਸੀ.ਸੀ ਕੈਡਿਟ ਉਤਸ਼ਾਹ ਨਾਲ ਭਾਗ ਲੈ ਰਹੇ ਹਨ, ਪੀ.ਟੀ.ਸ਼ੋਅ ਅਤੇ ਹੋਰ ਕਈ ਦੇਸ਼ ਭਗਤੀ ਨੂੰ ਦਰਸਾਉਦੀਆਂ ਗਤੀਵਿਧੀਆਂ ਵੀ ਸਮਾਰੋਹ ਦਾ ਆਕਰਸ਼ਨ ਹੋਣਗੀਆਂ। ਉਨ੍ਹਾਂ ਸਕੂਲਾ ਦੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਹੋਰ ਉਤਸ਼ਾਹ ਭਰਨ, ਇਹ ਸਾਡਾ ਸਭ ਤੋ ਵੱਡਾ ਤਿਉਹਾਰ ਹੈ, ਜੋ ਸਭ ਨੇ ਰਲ ਮਿਲ ਕੇ ਮਨਾਉਣਾ ਹੈ।
ਇਸ ਮੌਕੇ ਪ੍ਰਿੰ. ਕਿਰਨ ਸ਼ਰਮਾ, ਜੋਤੀ, ਕਿਰਨ, ਸੁਧੀਰ ਸ਼ਰਮਾ, ਰਾਕੇਸ਼ ਸ਼ਰਮਾ, ਜਗਮੋਹਨ ਸਿੰਘ, ਰਾਜੇਸ ਕਟਾਰੀਆਂ, ਜੋਤੀ, ਜਸਵੰਤ, ਸਿਵਿਕਾ, ਚਰਨਜੀਤ ਕੌਰ ਤੇ ਵੱਖ ਵੱਖ ਸਕੂਲਾ ਦੇ ਅਧਿਆਪਕ ਮੋਜੂਦ ਸਨ।