ਗੁੰਮਸ਼ੁਦਾ ਲੜਕੀ ਦੀ ਤਾਲਾਸ਼

ਅੰਮ੍ਰਿਤਸਰ 9 ਜਨਵਰੀ 2025—

ਚੌਂਕੀ ਗਲਿਆਰਾ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈ ਪਰਗਟ ਸਿੰਘ ਪੁੱਤਰ ਕਰਮ ਸਿੰਘ ਵਾਸੀ ਕੁਆਟਰ ਨੰ 12 ਆਟਾ ਮੰਡੀ ਸਾਇਡ ਕੰਪਲੈਕਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਆਨ ਵਿੱਚ ਦੱਸਿਆ ਕਿ ”ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਸਭ ਤੋਂ ਵੱਡੀ ਲੜਕੀ ਅਰਸ਼ਦੀਪ ਕੌਰ ਉਮਰ 24 ਸਾਲ ਜਿਸਦੀ ਸ਼ਾਦੀ ਮਿਤੀ 21-11-2022 ਨੂੰ ਬਲਵਿੰਦਰ ਸਿੰਘ ਵਾਸੀ ਫਰੀਦਾਬਾ ਹਾਲ ਕੈਨੇਡਾ ਨਾਲ ਹੋਈ ਸੀ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਸਦਾ ਇਲਾਜ ਅੰਮ੍ਰਿਤਸਰ ਤੋਂ ਚੱਲ ਰਿਹਾ ਸੀ ਜਿਸ ਕਰਕੇ ਉਹ ਪਿਛਲੇ ਕਰੀਬ 03 ਮਹੀਨਿਆਂ ਤੋਂ ਮੇਰੇ ਪਾਸ ਮੇਰੇ ਘਰ ਕੁਆਟਰ ਆਟਾ ਮੰਡੀ ਵਿਚ ਰਹਿ ਰਹੀ ਸੀ ਮਿਤੀ 2-12-2024 ਨੂੰ  ਮੇਰੀ ਲੜਕੀ ਅਰਸ਼ਦੀਪ ਕੌਰ ਗੁਰਦੁਆਰਾ ਕੌਲਸਰ ਸਾਹਿਬ ਦੇ ਸਰੋਵਰ ਦੀ ਚੱਲ ਰਹੀ ਸੇਵਾ ਵਿਚ ਸ਼ਾਮਲ ਹੋਣ ਵਾਸਤੇ ਗਈ ਸੀ ਜੋ ਸ਼ਾਮ 5:00 ਵਜੇ ਤੱਕ ਘਰ ਵਾਪਸ  ਨਹੀਂ ਆਈਜਿਸਤੇ ਮੈਂ ਅਤੇ ਮੇਰੀ ਪਤਨੀ ਨੇ ਲੜਕੀ ਅਰਸ਼ਦੀਪ ਕੌਰ ਦੀ ਭਾਲ ਵੱਖਵੱਖ ਰਿਸ਼ਤੇਦਾਰਾਂਅੰਮ੍ਰਿਤਸਰ ਦੇ ਗੁਰਦੁਆਰਿਆਂ ਅਤੇ ਸ਼ਹਿਰ ਦੇ ਬਾਹਰ ਗੁਰਦੁਆਰਿਆਂ ਵਿੱਚ ਭਾਲ ਕੀਤੀ ਪਰ ਮੈਨੂੰ ਮੇਰੀ ਲੜਕੀ ਨਹੀਂ ਮਿਲੀ ਜਿਸ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ ਦੌਰਾਨੇ ਤਫਤੀਸ਼ ਇਸ ਮੁਕੱਦਮਾ ਵਿਚ ਲੜਕੀ ਅਰਸ਼ਦੀਪ ਕੌਰ ਦਾ ਹੁਣ ਤੱਕ ਕੋਈ ਪਤਾ ਨਹੀਂ ਚਲ ਸਕਿਆ ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੁੱਖ ਅਫ਼ਸਰ ਥਾਣਾ  ਡਵੀਜਨ ਦੇ ਨੰਬਰ 97811-30205,  ਇੰਚਾਰਜ ਚੌਂਕੀ ਗਲਿਆਰਾ  ਦੇ ਨੰਬਰ 97811-30219 ਅਤੇ ਏਐਸਆਈ ਅਮਰਜੀਤ ਸਿੰਘ ਦੇ ਨੰਬਰ 97801-31971 ਤੇ ਸੂਚਨਾ ਦੇ ਸਕਦੇ ਹਨ

Leave a Reply

Your email address will not be published. Required fields are marked *