ਜਿ਼ਲ੍ਹਾ ਕਚਹਿਰੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਫ ਪਾਣੀ ਪੀਣ ਲਈ ਲਗਾਏ ਗਏ ਆਰ.ਆਓ. ਸਿਸਟਮ ਦਾ ਉਦਘਾਟਨ

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ:
ਸਰਬਤ ਦਾ ਭਲਾ, ਚੈਰੀਟੈਬਲ ਟਰੱਸਟ ਵਲੋਂ ਜ਼ਿਲ੍ਹਾਂ ਕਚਹਿਰੀਆਂ ,ਸ੍ਰੀ ਮੁਕਤਸਰ ਸਾਹਿਬ ਵਿਖੇ ਸਾਫ ਪਾਣੀ ਪੀਣ ਲਈ ਲਗਾਏ ਗਏ ਆਰ.ਆਓ. ਸਿਸਟਮ ਦਾ ਉਦਘਾਟਨ ਸ੍ਰੀ ਰਾਜ ਕੁਮਾਰ ਗਰਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ੍ਰੀ ਮੁਕਤਸਰ ਸਾਹਿਬ ਵਲੋਂ  ਕਰ ਕਮਲਾ ਨਾਲ ਕੀਤਾ ਗਿਆ।
ਇਸ ਮੌਕੇ ਉਹਨਾ ਕਿਹਾ ਕਿ  ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾ ਦੀ ਲੜੀ ਤਹਿਤ ਜ਼ਿਲ੍ਹਾਂ ਕਚਹਿਰੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਫ ਪਾਣੀ ਪੀਣ ਲਈ ਮੁਫਤ ਆਰ.ਆਓ. ਸਿਸਟਮ ਲਗਾਇਆ ਗਿਆ।
ਇਸ ਮੌਕੇ ਡਾ. ਗਗਨਦੀਪ ਕੌਰ, ਸਕੱਤਰ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੀ ਹਾਜਰ ਸਨ। ਜ਼ਿਲ੍ਹਾਂ ਪ੍ਰਧਾਨ ਸ੍ਰੀ ਰਵਿੰਦਰ ਪਾਲ ਸਿੰਘ ਚਾਹਲ, ਬੂੜਾ ਗੁਜਰ, ਜੀਆਂ ਨੇ ਦਸਿਆ ਕਿ ਮਾਲਵਾ ਜੋਨ ਦਾ ਪਾਣੀ ਪੀਣ ਯੋਗ ਨਹੀਂ ਹੈ ਲੋਕ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਸ੍ਰੀ ਭੁਪਿੰਦਰ ਸਿੰਘ ਚੜੇਵਾਨ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ  ਨੇ ਕਚਹਿਰੀ ਵਿਚ ਆਉਣ ਵਾਲੇ ਪ੍ਰਾਰਥੀਆਂ ਲਈ ਪਾਣੀ ਸਾਫ ਸੁਥਰਾ ਨਾ ਮਿਲਣ ਕਾਰਨ ਉਹਨਾਂ ਵਲੋ ਡਾ. ਐਸ ਪੀ ਸਿੰਘ ਓਬਰਾਏ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਕਚਹਿਰੀ ਕੰਪਲੈਕਸ ਵਿਚ ਆਰ.ਆਓ. ਸਿਸਟਮ ਦੀ ਬਹੁਤ ਜਿਆਦਾ ਜਰੂਰਤ ਹੈ।
ਡਾ. ਉਬਰਾਏ ਵਲੋ ਤੁਰੰਤ ਕਾਰਵਾਈ ਕਰਦੇ ਹੋਏ ਆਰ.ਆਓ. ਸਿਸਟਮ ਲਗਾਉਣ ਦੀ ਮੰਜੂਰੀ ਦਿੱਤੀ ਗਈ ਅਤੇ ਉਸਨੂੰ ਲਗਵਾਇਆ ਗਿਆ।
ਇਸ ਮੌਕੇ ਜਸਪਾਲ ਸਿੰਘ ਰਿਟਾਇਰਡ ਲੈਕਚਰਾਰ  ਨੇ ਦਸਿਆ ਕਿ ਹੁਣ ਤੱਕ ਵੱਖ-ਵੱਖ ਸਕੂਲਾ  ਅਤੇ ਜਨਤਕ ਥਾਵਾਂ ਵਿਚ ਵੀ 100 ਦੇ ਕਰੀਬ ਆਰ.ਆਓ. ਲਗਵਾਏ ਜਾ ਚੁੱਕੇ ਹਨ। ਇਸ ਮੌਕੇ ਸਮੂਹ  ਵਕੀਲ ਮੈਂਬਰਾਨ, ਸ੍ਰੀ ਸੁਖਵੀਰ ਸਿੰਘ ਜੈਲਦਾਰ, ਸ੍ਰੀ ਗੁਰਚਰਨ ਸਿੰਘ, ਸ੍ਰੀ ਸੋਮਨਾਥ, ਸ੍ਰੀ ਜਸਵਿੰਦਰ ਸਿੰਘ ਮਣਕੂ ਅਤੇ ਸ੍ਰੀ ਜਸਵੀਰ ਸਿੰਘ ਰਿਟਾਏਰਡ ਏ.ਐਸ.ਆਈ. ਵੀ ਹਾਜਰ ਸਨ।

Leave a Reply

Your email address will not be published. Required fields are marked *