ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਮਨਾਇਆ ਜਾਵੇਗਾ ਪੰਜਾਬੀ ਮਾਹ-2024

ਫਿਰੋਜ਼ਪੁਰ 22 ਨਵੰਬਰ (  ) ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਮਹੀਨੇ ਨੂੰ ਸਮਰਪਿਤ ਪੂਰੇ ਪੰਜਾਬ ਵਿੱਚ ਪੰਜਾਬੀ ਮਾਹ-2024 ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ ਵੱਖ ਵੰਨਗੀਆਂ ਦੇ ਸਾਹਿਤਕ ਅਤੇ ਕਲਾਤਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਜੈਨਸਿਸ ਡੈਂਟਲ ਕਾਲਜ, ਫ਼ਿਰੋਜ਼ਪੁਰ ਵਿਖੇ ਮਿਤੀ 23 ਨਵੰਬਰ 2024 ਨੂੰ ਨਾਟਕ ਦੀ ਪੇਸ਼ਕਾਰੀ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਨਾਟਕ ਆਰ.ਐੱਸ.ਵੀ.ਪੀ. ਅਵਾਜ਼ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਨਿਰਦੇਸ਼ਤ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼੍ਰੀ ਰਜਨੀਸ਼ ਕੁਮਾਰ ਦਹੀਯਾ ਵਿਧਾਇਕ ਹਲਕਾ ਫ਼ਿਰੋਜ਼ਪੁਰ ਦਿਹਾਤੀ, ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਸ. ਫੌਜਾ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂਹਰਸਹਾਏ ਅਤੇ ਸ਼੍ਰੀ ਨਰੇਸ਼ ਕਟਾਰੀਆ ਵਿਧਾਇਕ ਹਲਕਾ ਜ਼ੀਰਾ  ਵੱਲੋਂ ਸ਼ਮੂਲੀਅਤ ਕੀਤੀ ਜਾ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਫਿਰੋਜ਼ਪੁਰ ਜਗਦੀਪ ਸੰਧੂ ਵੱਲੋਂ ਦਿੱਤੀ ਗਈ।

          ਜ਼ਿਲ੍ਹਾ ਭਾਸ਼ਾ ਅਫਸਰ ਜਗਦੀਪ ਸੰਧੂ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਆਈ.ਏ.ਐੱਸ ਅਤੇ ਸੀਨੀਅਰ ਪੁਲਿਸ ਕਪਤਾਨ ਫ਼ਿਰੋਜ਼ਪੁਰ ਸੋਮਿਯਾ ਮਿਸਰਾ ਆਈ.ਪੀ.ਐੱਸ. ਵੱਲੋਂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸਤਿਕਾਰਤ ਮਹਿਮਾਨ ਵਜੋਂ ਸ਼੍ਰੀ ਵਰਿੰਦਰ ਸਿੰਗਲ ਸੀ.ਏ. ਅਤੇ ਚੇਅਰਮੈੱਨ ਜੈਨਸਿਸ ਡੈਂਟਲ ਕਾਲਜ, ਫ਼ਿਰੋਜ਼ਪੁਰ, ਵਿਸ਼ੇਸ਼ ਮਹਿਮਾਨ ਸ਼੍ਰੀ ਗੌਰਵ ਸਾਗਰ ਭਾਸਕਰ ਅਤੇ ਸHਸੁਰਜੀਤ ਸਿੰਘ ਸਿੱਧੂ ਪਹੁੰਚ ਰਹੇ ਹਨ। ਇਸ ਮੌਕੇ ਤੇ ਉੱਘੇ ਨਾਟਕਕਾਰ ਸ਼੍ਰੀ ਜਗਦੇਵ ਢਿੱਲੋਂ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਨਾਲ ਪੁਰਸਕਾਰਿਤ ਉੱਘੇ ਆਲੋਚਕ ਡਾ. ਮਨਜੀਤ ਕੌਰ ਅਜ਼ਾਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਜਾਵੇਗਾ।  ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ, ਖੋਜ ਅਫ਼ਸਰ ਦਲਜੀਤ ਸਿੰਘ, ਲੈਫ਼. ਕਰਨਲ ਬੀ.ਐੱਸ. ਰੰਧਾਵਾ ਪ੍ਰਬੰਧਕੀ ਸੰਯੁਕਤ ਨਿਰਦੇਸ਼ਕ, ਪ੍ਰੋ. ਗੌਰਵ ਗੋਇਲ ਵਾਈਸ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਪ੍ਰਸ਼ੋਤਮ ਜਸੂਜਾ ਪ੍ਰਿੰਸੀਪਲ ਜੈਨਸਿਸ ਡੈਂਟਲ ਕਾਲਜ ਹਾਜ਼ਰ ਸਨ। ਸਮੂਹ ਸਾਹਿਤ ਅਤੇ ਕਲਾ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *