ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਹੋਈ ਮੀਟਿੰਗ

ਫਿਰੋਜ਼ਪੁਰ 1ਜੁਲਾਈ 2024
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ ਸੂਬਾ ਸੁਬੇਗ ਸਿੰਘ ਅਜ਼ੀਜ ਜਿਲਾ ਕੋਆਰਡੀਨੇਟਰ ਫਿਰੋਜਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 6 ਜੁਲਾਈ 2024 ਨੂੰ ਜਲੰਧਰ ਵਿਖੇ ਹੋਣ ਵਾਲੇ ਝੰਡਾ ਮਾਰਚ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਟੇਟ ਬਾਡੀ ਦੁਆਰਾ ਉਲੀਕੇ ਪ੍ਰੋਗਰਾਮ ਅਨੁਸਾਰ ਝੰਡਾ ਮਾਰਚ ਵਿੱਚ ਹੁਮ ਹੁਮਾ ਕੇ ਪਹੁੰਚਿਆ ਜਾਵੇਗਾ।
 ਇਸ ਸਬੰਧ ਵਿੱਚ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਅਗਲੇ ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਕੋਆਰਡੀਨੇਟਰ ਸੁਬੇਗ ਸਿੰਘ ਅਜ਼ੀਜ਼ ਨੇ ਦੱਸਿਆ ਕਿ ਸਰਕਾਰ ਦੁਆਰਾ ਰੱਖੀ ਗਈ ਜਿਮਣੀ ਚੋਣ ਜੋ ਜਲੰਧਰ ਪੱਛਮੀ ਹਲਕਾ ਦੇ ਵਿਰੋਧ ਵਿੱਚ ਮਿਤੀ 6 ਜੁਲਾਈ 2024 ਝੰਡਾ ਮਾਰਚ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਤੇ ਮੰਨੀਆ ਮੰਗਾਂ ਨੂੰ ਲਾਗੂ ਨਾ ਕਰਨ ਤੇ ਜਲੰਧਰ ਵਿਖੇ ਪੰਜਾਬ ਸਰਕਾਰ ਖਿਲਾਫ ਵਿਰੋਧ ਜਾਹਿਰ ਕੀਤਾ ਜਾਵੇਗਾ।
          ਮੀਟਿੰਗ ਵਿੱਚ ਬੋਲਦਿਆਂ ਰਿਟਾਇਰ ਡੀਐਸਪੀ ਜਸਪਾਲ ਸਿੰਘ ਪੁਲਿਸ ਵੈਲਫੇਅਰ ਐਸੋਸੀਏਸ਼ਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਫਿਰੋਜਪੁਰ, ਕਸ਼ਮੀਰ ਸਿੰਘ ਸੂਬਾ ਜਨਰਲ ਸਕੱਤਰ ਜੇਲ ਪੈਨਸ਼ਨਰ, ਸ੍ਰੀ ਸੁਰਿੰਦਰ ਜੋਸਨ ਖਜਾਨਚੀ ਪੈਨਸ਼ਨਰ ਐਸੋਸੀਏਸ਼ਨ, ਮਨਜੀਤ ਸਿੰਘ ਜੇਲ ਪੈਨਸ਼ਨਰ, ਸ੍ਰੀ ਰਾਮ ਪ੍ਰਸਾਦ ਪੈਰਾ ਮੈਡੀਕਲ, ਹਰਬੰਸ ਸਿੰਘ ਵਣ ਵਿਭਾਗ, ਅਮੀਰ ਸਿੰਘ ਰੋਡਵੇਜ਼, ਖਜਾਨ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ, ਸਵਰਨਜੀਤ ਸਿੰਘ ਫੂਡ ਸਪਲਾਈ ਪੈਨਸ਼ਨਰ, ਨਰਿੰਦਰ ਸ਼ਰਮਾ ਹੈਲਥ ਵਿਭਾਗ, ਸ੍ਰੀ ਓਮ ਪ੍ਰਕਾਸ਼ ਜਰਨਲ ਸਕੱਤਰ ਆਦਿ ਨੇ ਆਪਣੇ ਵਿਚਾਰ ਦਿੱਤੇ ਗੁਰਤੇਜ਼ ਸਿੰਘ ਜਨਰਲ ਸਕੱਤਰ ਰੋਡਵੇਜ਼ ਪੈਨਸ਼ਨ ਐਸੋਸੀਏਸ਼ਨ ਆਦਿ ਨੇ ਝੰਡਾ ਮਾਰਚ ਵਿੱਚ ਗਰਮ ਜੋਸ਼ੀ ਨਾਲ ਸ਼ਾਮਲ ਹੋਣ ਲਈ ਸਹਿਮਤੀ ਪ੍ਰਗਟਾਈ, ਸ੍ਰੀ ਨਰੇਸ਼ ਸੈਣੀ ਜਨਰਲ ਸਕੱਤਰ ਸਾਂਝਾ ਫਰੰਟ ਪ੍ਰਧਾਨ ਐਗਰੀਕਲਚਰ ਵਿਭਾਗ ਨੇ ਵੀ ਮਿਤੀ 6 ਜੁਲਾਈ 24 ਦੇ ਝੰਡਾ ਮਾਰਚ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਹਿਮਾਇਤ ਪ੍ਰਗਟਾਈ।
ਅੰਤ ਵਿੱਚ ਸਾਰੇ ਬੁਲਾਰਿਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕੀ ਜੇ ਸਰਕਾਰ ਨੇ ਮੁਲਾਜ਼ਮਾ ਅਤੇ ਪੈਨਸ਼ਨਾਂ ਦੀਆਂ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *