ਪਲੇਸਮੈਂਟ ਕੈਂਪ 9 ਫਰਵਰੀ ਨੂੰ : ਡਿਪਟੀ ਕਮਿਸ਼ਨਰ

ਬਠਿੰਡਾ, 7 ਫ਼ਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਉਨ੍ਹਾਂ ਨੂੰ ਸਵੈ-ਰੋਜਗਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ 9 ਫ਼ਰਵਰੀ 2024 ਸਥਾਨਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

        ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ  ਦੱਸਿਆ ਕਿ ਫੋਨ ਪੇਅ ਵੱਲੋਂ ਫੀਲਡ ਸੇਲਜ਼ ਐਗਜੀਕਿਓਟਿਵ ਦੀਆਂ ਅਸਾਮੀਆਂ ਲਈ ਚੋਣ  ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ-ਘੱਟ ਯੋਗਤਾ ਦਸਵੀਂ ਜਾਂ ਬਾਰਵੀਂ ਕੀਤੀ ਹੋਣੀ ਜਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਇਸਤਰੀ ਦੋਵੇਂ ਪ੍ਰਾਰਥੀ ਭਾਗ ਲੈ ਸਕਦੇ ਹਨ। ਉਮਰ ਹੱਦ 18 ਤੋਂ 40 ਸਾਲ, ਤਨਖਾਹ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਇਲਾਵਾ ਹੋਰ ਭੱਤੇ ਵੀ ਦਿੱਤੇ ਜਾਣਗੇ।

ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਰੋਜਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਕੂਲਰ ਇੰਡਸਟਰੀ, ਸਿਵੀਆਂ ਰੋਡ, ਗਿੱਲ ਪੱਤੀ, ਬਠਿੰਡਾ ਵੱਲੋਂ ਸੇਲਜ ਐਗਜੀਕਿਊਟਿਵ, ਇਲੈਕਟ੍ਰੀਸ਼ੀਅਨ (ਕੇਵਲ ਲੜਕਿਆਂ ਲਈ), ਟੈਲੀਕਾਲਰ (ਕੇਵਲ ਲੜਕੀਆਂ ਲਈ), ਅਕਾਊਟੈਂਟ ਅਤੇ ਦਫਤਰੀ ਬੁਆਏ ਦੀਆਂ ਅਸਾਮੀਆਂ ਲਈ ਵੀ ਚੋਣ ਕੀਤੀ ਜਾਵੇਗੀ। ਸੇਲਜ਼ ਐਗਜੀਕਿਊਟਿਵ, ਟੈਲੀਕਾਲਰ ਲਈ ਯੋਗਤਾ ਬਾਰਵੀਂ ਜਾਂ ਇਸ ਤੋਂ ਉਪਰ ਹੋਣੀ ਜਰੂਰੀ ਹੈ। ਇਲੈਕਟ੍ਰੀਸ਼ਿਅਨ ਲਈ ਆਈ.ਟੀ.ਆਈ. ਜਾਂ ਇਲੈਕਟ੍ਰੀਕਲ ਦੇ ਕੰਮ ਵਿੱਚ ਮੁਹਾਰਤ ਹੋਵੇ। ਅਕਾਊਟੈਂਟ ਦੀ ਅਸਾਮੀ ਲਈ ਯੋਗਤਾ ਬਾਰਵੀਂ ਨਾਲ ਅਕਾਊਟਸ਼ ਦੇ ਕੰਮ ਦਾ ਇਕ ਜਾਂ ਦੋ ਸਾਲ ਦਾ ਤਜਰਬਾ ਹੋਣਾ ਜਰੂਰੀ ਹੈ। ਦਫਤਰੀ ਬੁਆਏ ਲਈ ਯੋਗਤਾ ਦਸਵੀਂ ਹੋਣੀ ਜਰੂਰੀ ਹੈ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਉਮਰ ਹੱਦ 20 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਤਨਖਾਹ 7 ਤੋਂ 15 ਹਜ਼ਾਰ ਰੁਪੲ ਪ੍ਰਤੀ ਮਹੀਨਾਂ ਅਤੇ ਤਜਰਬੇ ਅਨੁਸਾਰ ਮਿਲਣਯੋਗ ਹੋਵੇਗੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਲਈ ਫਰੈਸ਼ਰ ਅਤੇ ਤਜਰਬੇਕਾਰ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ ਅਤੇ ਨੌਕਰੀ ਦੀ ਲੋਕੇਸ਼ਨ ਸਿਵੀਆਂ ਰੋਡ, ਗਿੱਲ ਪੱਤੀ ਵਿਖੇ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਆਦਿ ਲੈ ਕੇ 9 ਫ਼ਰਵਰੀ 2024 ਨੂੰ ਸਵੇਰੇ 9.30 ਵਜੇ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਵਿਖੇ ਇੰਟਰਵੀਓ ਲਈ ਪਹੁੰਚ ਸਕਦੇ ਹਨ।

ਉਨ੍ਹਾਂ ਕਿਹਾ ਕਿ ਇੰਟਰਵੀਓ ਲਈ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ। ਹੋਰ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।

Leave a Reply

Your email address will not be published. Required fields are marked *