ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਫਰਵਰੀ :
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪੀ.ਜੀ.ਯੂ.ਟੀ. ਵੀਜਾਫਰੰਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਜੀ.ਯੂ.ਟੀ. ਵੀਜਾਫਰੰਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ: ਐਸ.ਸੀ.ਐਫ. ਨੰਬਰ 45, ਪਹਿਲੀ ਮੰਜ਼ਿਲ, ਫੇਜ਼ 9 ਮੋਹਾਲੀ ਦੇ ਮਾਲਕ ਸ੍ਰੀ ਭਜਨ ਸਿੰਘ (ਡਾਇਰੈਕਟਰ) ਪੁੱਤਰ ਸ੍ਰੀ ਦਲੀਪ ਸਿੰਘ ਵਾਸੀ ਪਿੰਡ-ਜੱਸੜ, ਡਾਕਘਰ-ਘਵੱਦੀ, ਤਹਿਸੀਲ-ਜਗਰਾਓਂ, ਜ਼ਿਲ੍ਹਾ ਲੁਧਿਆਣਾ ਅਤੇ ਸ੍ਰੀ ਸੁਖਦੇਵ ਸਿਘ (ਡਾਇਰੈਕਟਰ) ਪੁੱਤਰ ਸ੍ਰੀ ਭਗਤ ਸਿੰਘ ਵਾਸੀ ਕਿਸ਼ਨਪੁਰਾ ਰੋਡ ਨਾਨਕਿਆਣਾ ਰੋਡ, ਸੰਗਰੂਰ, ਤਹਿਸੀਲ ਵਾ:ਜ਼ਿਲ੍ਹਾ ਸੰਗਰੂਰ ਨੂੰ ਕੰਸਲਟੈਂਸੀ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 29 ਜਨਵਰੀ 2025 ਨੂੰ ਖਤਮ ਹੈ।
ਫਰਮ ਨੂੰ ਐਕਟ/ਰੂਲਜ਼ ਵਿੱਚ ਦਰਸਾਏ ਗਏ ਉਪਬੰਧਾਂ ਦੀ ਪਾਲਣਾ ਕਰਨ ਲਈ ਇਸ ਦਫਤਰ ਦੇ ਪੱਤਰ ਰਾਹੀਂ ਲਾਇਸੰਸੀ ਨੂੰ ਪਾਬੰਦ ਕੀਤਾ ਗਿਆ ਸੀ। ਲਾਇਸੰਸ ਦੀਆਂ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਟਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, ਰੂਲਜ਼, ਸੇਧਾਂ, ਅਡਵਾਈਜਰੀ ਤਹਿਤ ਮਹੀਨਾਵਾਰ ਰਿਪੋਰਟ, ਉਕਤ ਐਕਟ ਦੀ ਧਾਰਾ 7 ਅਧੀਨ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ/ਸੈਮੀਨਾਰਾਂ ਸਬੰਧੀ ਜਾਣਕਾਰੀ ਇਸ ਦਫਤਰ ਅਤੇ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਉਕਤ ਰਿਪੋਰਟ ਨਾ ਭੇਜਣ ਦੀ ਸੂਰਤ ਵਿੱਚ ਇਸ ਦਫਤਰ ਪਤਰ ਰਾਹੀਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ-6(1)(e) ਅਧੀਨ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਰਿਪੋਰਟਾਂ ਇਸ ਦਫਤਰ ਵਿਖੇ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ। ਉਕਤ ਨੋਟਿਸ ਦੇ ਜਵਾਬ ਵਿੱਚ ਕੰਪਨੀ ਦੇ ਡਾਇਰੈਕਟਰਾਂ ਭਜਨ ਸਿੰਘ ਅਤੇ ਸੁਖਦੇਵ ਸਿੰਘ ਨੇ ਲਿਖਿਆ ਸੀ ਕਿ ਕੰਪਨੀ ਦੇ ਡਾਇਰੈਕਟਰਾਂ ਵੱਲੋਂ ਕੰਪਨੀ ਦੇ ਅਧੀਨ ਕੋਈ ਕੰਮ ਨਹੀ ਕੀਤਾ ਹੈ, ਨਾ ਹੀ ਕੋਈ ਸੈਮੀਨਾਰ/ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਨੇ ਕੰਪਨੀ ਅਧੀਨ ਕੀਤਾ ਜਾਣ ਵਾਲਾ ਕੰਮ ਬੰਦ ਕਰ ਦਿੱਤਾ ਹੈ ਅਤੇ ਲਾਇਸੰਸ ਸਰੰਡਰ ਕਰਨ ਦੀ ਬੇਨਤੀ ਕੀਤੀ ਸੀ।
ਜਿਸ ਸਬੰਧੀ ਪੱਤਰ ਰਾਹੀਂ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਲਾਇਸੰਸ ਸਰੰਡਰ/ਰੱਦ ਕਰਨ ਸਬੰਧੀ ਪੜਤਾਲ ਰਿਪੋਰਟ ਭੇਜਣ ਲਈ ਲਿਖਿਆ ਗਿਆ ਸੀ ਅਤੇ ਡਾਇਰੈਕਟਰਾਂ ਨੂੰ ਲਾਇਸੰਸ ਕੈਂਸਲ ਕਰਨ ਸਬੰਧੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 8(2) ਅਨੁਸਾਰ ਦੇ ਅਖਬਾਰਾਂ (ਪੰਜਾਬੀ ਅਤੇ ਅੰਗਰੇਜੀ) ਵਿੱਚ ਜਨਤਕ ਨੋਟਿਸ ਦੇਣ/ਅਸਲ ਲਾਇਸੰਸ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਸ੍ਰੀ ਸੁਖਦੇਵ ਸਿੰਘ (ਡਾਇਰੈਕਟਰ) ਨੇ ਦਰਖਾਸਤ ਰਾਹੀਂ ਇਸ ਦਫਤਰ ਨੂੰ ਸੂਚਿਤ ਕੀਤਾ ਸੀ ਕਿ ਦਰਖਾਸਤ ਲਾਇਸੰਸ ਸਰੰਡਰ ਸਬੰਧੀ ਹੈ ਨੂੰ ਵਾਪਸ ਲੈਂਦੇ ਹੋਏ ਕੰਮ ਮੁੜ ਸੁਰੂ ਕਰਨ ਲਈ ਬੇਨਤੀ ਕੀਤੀ ਗਈ ਸੀ। ਜਿਸ ਸਬੰਧੀ ਇਸ ਦਫਤਰ ਵੱਲੋਂ ਪੱਤਰ ਰਾਹੀਂ ਡਾਇਰੈਕਟਰਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ-6(1)(e) ਅਧੀਨ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਪੁੱਖਤਾ ਦਸਤਾਵੇਜ ਇਸ ਦਫਤਰ ਵਿਖੇ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ ਸੀ।
ਸ੍ਰੀ ਸੁਖਦੇਵ ਸਿੰਘ (ਡਾਇਰੈਕਟਰ) ਦੀ ਰਿਹਾਇਸੀ ਪਤੇ ਉੱਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ ਪੱਤਰ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ। ਤਹਿਸੀਲਦਾਰ, ਮੋਹਾਲੀ ਦੀ ਤੀਮਾਹੀ ਰਿਪੋਰਟ ਅਨੁਸਾਰ ਦਫਤਰੀ ਪੀ.ਜੀ.ਯੂ.ਟੀ. ਵੀਜਾਫਰੰਟ ਇੰਮੀਗ੍ਰੇਸ਼ਨ ਪ੍ਰਾਇਵੇਟ ਲਿਮਿ:ਰਜਿਸਟਰਡ ਦਫਤਰ : ਐਸ.ਸੀ.ਓ. ਨੰ: 45, ਪਹਿਲੀ ਮੰਜਿਲ, ਫੇਜ 9, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦਾ ਦਫਤਰ ਬੰਦ ਪਾਇਆ ਗਿਆ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੰਸੀ/ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।