ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ ਜੀ ਓ ਵੱਲੋਂ  ‘ਆਈ ਵੋਟ, ਆਈ ਲੀਡ’ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਲੁਧਿਆਣਾ, 19 ਮਾਰਚ:
ਲੋਕ ਸਭਾ ਚੋਣਾਂ – 2024 ਵਿੱਚ ਪਹਿਲੀ ਵਾਰ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਦਫ਼ਤਰ ਲੁਧਿਆਣਾ ਅਤੇ ਐਨ.ਜੀ.ਓ ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਮੰਗਲਵਾਰ ਨੂੰ ਸਮਰਾਲਾ ਸਬ ਡਵੀਜ਼ਨ ਦੇ ਵੱਖ-ਵੱਖ ਆਈ.ਟੀ.ਆਈ ਕਾਲਜਾਂ ਵਿੱਚ “ਆਈ ਵੋਟ, ਆਈ ਲੀਡ ਮੁਹਿੰਮ” ਤਹਿਤ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।  .

ਸੈਮੀਨਾਰ ਵਿੱਚ 1000 ਤੋਂ ਵੱਧ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਸ ਦੌਰਾਨ ਨਵੇਂ ਯੋਗ ਵੋਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ।  ਸੈਮੀਨਾਰ ਦਾ ਮੰਚ ਸੰਚਾਲਨ ਸਿਮਰਪ੍ਰੀਤ ਕੌਰ, ਜਲਨਿਧ ਕੌਰ, ਅਦਿੱਤਿਆ ਸਹਿਗਲ ਅਤੇ ਰੀਆ ਲੂਥਰਾ ਨੇ ਕੀਤਾ।  ਇਸ ਮੌਕੇ ਏ.ਸੀ.ਸਮਰਾਲਾ ਦੇ ਸਵੀਪ ਅਧਿਕਾਰੀ ਅਤੇ ਚੋਣ ਨਿਗਰਾਨ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਸ਼ਹਿਰ ਦੇ ਨੌਜਵਾਨ ਵਲੰਟੀਅਰਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਖਾਸ ਤੌਰ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਿੰਗ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨਾਲ ਹੱਥ ਮਿਲਾਇਆ ਹੈ।

ਜ਼ਿਲ੍ਹਾ ਚੋਣ ਦਫ਼ਤਰ ਲੁਧਿਆਣਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਗੱਲਬਾਤ ਕਰਦਿਆਂ ਸੈਮੀਨਾਰ ਦੀ ਆਗੂ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਸਾਡੀ ਪਹਿਲਕਦਮੀ ਨੂੰ ਹੁਲਾਰਾ ਦੇਣ ਲਈ ਅਸੀਂ ਲੁਧਿਆਣਾ ਪ੍ਰਸ਼ਾਸਨ ਅਤੇ ਸਵੀਪ ਅਧਿਕਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦੀ ਹਾਂ। ਅਸੀਂ ਅਗਲੇ ਦਿਨਾਂ ਵਿੱਚ 65 ਤੋਂ ਵੱਧ ਕਾਲਜਾਂ ਵਿੱਚ ਸੈਮੀਨਾਰ ਆਯੋਜਿਤ ਕਰਾਂਗੇ।  20 ਦਿਨ ਇਹ ਯਕੀਨੀ ਬਣਾਉਣ ਲਈ ਕਿ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਇਸ ਵਾਰ ਸਮਝਦਾਰੀ ਨਾਲ ਵੋਟ ਪਾਉਣ।

Leave a Reply

Your email address will not be published. Required fields are marked *