ਸ੍ਰੀ ਮੁਕਤਸਰ ਸਾਹਿਬ 1 ਮਾਰਚ
ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਤਰਸੇਮ ਸਿੰਘ ਢਿੱਲੋਂ,ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਵਿੱਚ ਆਯੋਜਿਤ ਹੋਈ।
ਇਸ ਮੀਟਿੰਗ ਵਿੱਚ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਕੇ ਵੀ ਕੇ
ਫ਼ਿਰੋਜ਼ਪੁਰ, ਡਾ ਜਗਦੀਸ਼ ਕੁਮਾਰ ਅਰੋੜਾ, ਜਿ਼ਲ੍ਹਾ ਪਸਾਰ ਵਿਗਿਆਨੀ (ਪੌਦ ਸੁਰੱਖਿਆ), ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਅਤੇ ਡਾ. ਫ਼ਤਿਹਜੀਤ ਸਿੰਘ ਸੇਖੋਂ ਜਿ਼ਲ੍ਹਾ ਪਸਾਰ ਵਿਗਿਆਨ , ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਫ਼ਰੀਦਕੋਟ ਨੇ ਵੀ ਸ਼ਿਰਕਤ ਕੀਤੀ।
ਇਸ ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ, ਸਹਿਕਾਰੀ ਸਭਾਵਾਂ, ਮੱਛੀ ਪਾਲਣ ਆਦਿ ਸਮੇਤ ਵੱਖ—ਵੱਖ ਸਹਾਇਕ ਵਿਭਾਗਾਂ ਦੇ ਜਿ਼ਲ੍ਹਾ ਮੁਖੀਆਂ ਦੇ ਨਾਲ—ਨਾਲ ਜਿ਼ਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ।
ਡਾ. ਤਰਸੇਮ ਸਿੰਘ ਢਿੱਲੋਂ ਨੇ ਕੇ.ਵੀ.ਕੇ. ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿ਼ਲ੍ਹੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਅਤੇ ਸਿੱਧੀ ਬਿਜਾਈ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਪੀਏਯੂ ਦੀਆਂ ਤਕਨੀਕਾਂ ਨੂੰ ਕਿਸਾਨਾਂ ਵਿੱਚ ਫੈਲਾਉਣ ਲਈ ਸਹਾਇਕ ਵਿਭਾਗਾਂ ਨਾਲ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।ਉਹਨਾਂ ਨੇ ਸਰੋਤਾਂ ਦੀ ਸੰਭਾਲ ਦੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਅਤੇ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਸਹਿਯੋਗੀ ਯਤਨਾਂ ਦੀ ਵਕਾਲਤ ਕੀਤੀ।
ਉਹਨਾਂ ਨੇ ਕੇ.ਵੀ.ਕੇ. ਦੇ ਵਿਸ਼ਾ ਮਾਹਿਰਾਂ ਨੂੰ ਕਿਸਾਨਾਂ ਨੂੰ ਸਬਜ਼ੀਆ ਦੇ ਬੀਜ ਉਤਪਾਦਨ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਉਹਨਾਂ ਨੇ ਕੇ.ਵੀ.ਕੇ. ਦੇ ਫ਼ਾਰਮ ਵਿੱਚ ਵੀ ਵੱਖ ਵੱਖ ਸਬਜੀਆਂ ਦੀਆਂ ਪਰਦਰਸ਼ਨੀਆਂ, ਸਬਜੀਆਂ ਦਾ ਬੀਜ ਉਤਪਾਦਨ, ਅਤੇ ਸਬਜੀਆਂ ਦੀ ਪਨੀਰੀ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਾਉਣ ਲਈ ਪ੍ਰੇਰਿਆਂ।
ਡਾ. ਕਰਮਜੀਤ ਸ਼ਰਮਾ, ਐਸੋਸੀਏਟ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ. ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨ ਪੱਖੀ ਗਤੀਵਿਧੀਆਂ ੋਤੇ ਧਿਆਨ ਕੇਂਦਰਤ ਕਰਦੇ ਹੋਏ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਵੱਖ ਵੱਖ ਵਿਸਿ਼ਆ ਨਾਲ ਸਬੰਧਿਤ ਖੇਤੀ ਵਿਗਿਆਨੀਆਂ ਨੇ ਸਾਲ 2025—26 ਲਈ ਕਾਰਜ ਯੋਜਨਾ ਪੇਸ਼ ਕੀਤੀ। ਇਸ ਤੋਂ ਬਾਅਦ ਇੱਕ ਖੁੱਲਹਾ ਵਿਚਾਰ—ਵਟਾਂਦਰਾ ਸੈਸ਼ਨ ਹੋਇਆ, ਜਿੱਥੇ ਕੇ.ਵੀ.ਕੇ. ਦੀ ਭਵਿੱਖੀ ਕਾਰਜ ਯੋਜਨਾ ਬਾਰੇ ਸਦਨ ਤੋਂ ਸੁਝਾਅ ਮੰਗੇ ਗਏ। ਡਾ. ਕਰਮਜੀਤ ਸ਼ਰਮਾ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਕਮੇਟੀ ਮੈਂਬਰਾਂ ਦੇ ਸਾਰੇ ਸੁਝਾਵਾਂ ਨੂੰ ਅਗਲੀ ਐਕਸ਼ਨ ਪਲਾਨ ਵਿੱਚ ਸ਼ਾਮਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਪਹੁੰਚੇ ਹੋਏ ਸਾਰੇ ਮੈਂਬਰਾਂ ਨੂੰ ਕੇ.ਵੀ.ਕੇ ਵਿਖੇ ਵੱਖ—ਵੱਖ ਪ੍ਰਦਰਸ਼ਨੀ ਯੂਨਿਟ ਜਿਵੇਂ ਕਿ ਟੈਕਨਾਲੋਜੀ ਪਾਰਕ, ਖੋਜ਼ ਖੇਤਰ, ਮਧੂ ਮੱਖੀ ਪਾਲਣ ਯੂਨਿਟ, ਮਸ਼ਰੂਮ ਯੂਨਿਟ, ਪੋਲਟਰੀ ਯੂਨਿਟ, ਬੱਕਰੀ ਪਾਲਣ ਯੂਨਿਟ, ਪੌਲੀਹਾਊਸ, ਫ਼ਲ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ, ਹਰਬਲ ਗਾਰਡਨ ਅਤੇ ਅਜ਼ੋਲਾ ਆਦਿ ਦਾ ਦੌਰਾ ਵੀ ਕਰਵਾਇਆ।
ਕੇ.ਵੀ.ਕੇ.ਵਿਖੇ 24ਵੀਂ ਵਿਗਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ

