ਅਬੋਹਰ, 28 ਨਵੰਬਰ
ਡਾ: ਗਿਆਨ ਪ੍ਰਤਾਪ ਸਿੰਘ, ਡਾਇਰੈਕਟਰ, ਆਈ.ਸੀ.ਏ.ਆਰ ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਜ਼, ਨਵੀਂ ਦਿੱਲੀ ਦੀ ਪ੍ਰੇਰਨਾ ਨਾਲ ਸੰਸਥਾ ਦੁਆਰਾ ਖੇਤੀਬਾੜੀ ਵਿਗਿਆਨ ਕੇਂਦਰ ਫਾਜ਼ਿਲਕਾ ਭਵਨ ਆਈ.ਸੀ.ਏ.ਆਰ ਸੀਫੇਟ ਖੇਤਰ ਕੇਂਦਰ ਅਬੋਹਰ ਦੇ ਸਹਿਯੋਗ ਨਾਲ ਜ਼ਿਲ੍ਹਾ ਫਾਜਿਲਕਾ ਦੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਅਨੁਸੂਚਿਤ ਜਾਤੀ ਉਪ-ਯੋਜਨਾ ਦੇ ਤਹਿਤ ਪੌਦਿਆਂ ਦੇ ਜੈਨੇਟਿਕ ਸਰੋਤਾਂ ਸੰਬੰਧੀ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਖੇਤਰੀ ਕੇਂਦਰ ਸੀਫੇਟ ਅਬੋਹਰ ਦੇ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿਖੇ ਐਨਬੀਪੀਜੀਆਰ ਨਵੀਂ ਦਿੱਲੀ ਦੀ ਟੀਮ, ਡਾ: ਸਿਲੀਆ, ਡਾ. ਪ੍ਰਦੀਪ ਅਤੇ ਡਾ. ਭਰਤ ਗਾਵੜੇ ਵੱਲੋਂ ਕਿਸਾਨਾਂ ਨੂੰ ਪੌਦਿਆਂ ਦੀ ਜੈਨੇਟਿਕ ਸੰਭਾਲ ਦਾ ਇਤਿਹਾਸ ਸੁਣਾਉਂਦੇ ਹੋਏ, ਉਨ੍ਹਾਂ ਨੂੰ ਅਜਿਹੀਆਂ ਸਥਾਨਕ ਕਿਸਮਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਜੋ ਵਾਤਾਵਰਣ ਵਿੱਚ ਵਧੀਆ ਅਤੇ ਗੁਣਵੱਤਾ ਪੈਦਾਵਾਰ ਦੇ ਰਿਹਾ ਹੋਵੇ ਅਤੇ ਉਹ ਇਸ ਖੇਤਰ ਵਿੱਚ ਫੈਲੀਆਂ ਬਿਮਾਰੀਆਂ ਅਤੇ ਕੀੜਿਆਂ ਪ੍ਰਤੀ ਰੋਧਕ ਸਮਰੱਥਾ ਹੋਣ, ਜੇਕਰ ਕਿਸਾਨਾਂ ਨੂੰ ਇਨ੍ਹਾਂ ਪਛਾਣੀਆਂ ਗਈਆਂ ਕਿਸਮਾਂ ਦੀ ਸਾਂਭ ਸੰਭਾਲ ਸਬੰਧੀ ਸਹਾਇਤਾ ਜਾਂ ਸਿਖਲਾਈ ਦੀ ਲੋੜ ਹੋਵੇਗੀ ਤਾਂ ਉਨ੍ਹਾਂ ਨੂੰ ਵੀ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਡਾ: ਅਨਿਲ ਸਾਂਗਵਾਨ, ਡਾਇਰੈਕਟਰ, ਖੇਤਰੀ ਖੋਜ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਅਬੋਹਰ ਨੇ ਬਾਗਬਾਨੀ ਫਸਲਾਂ ਦੀ ਮਨੁੱਖੀ ਸਿਹਤ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਪੋਸ਼ਨ ਵਾਟਿਕਾ ਮਾਡਲ ਅਪਨਾਉਂਦੇ ਹੋਏ ਹਰ ਘਰ ਵਿਖੇ ਇਕ ਪੋਸ਼ਨ ਵਾਟਿਕਾ ਸਥਾਪਿਤ ਕਰੇ ਤਾਂ ਜੋ ਸਾਰਾ ਸਾਲ ਫਲ ਅਤੇ ਸਬਜ਼ੀਆਂ ਉਪਲਬਧ ਹੋਣ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਭੂਪਿੰਦਰ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗ਼ਰੀਬੀ ਦੀ ਰੇਖਾ ਤੋਂ ਉੱਪਰ ਉੱਠਣ ਦਾ ਇੱਕੋ ਇੱਕ ਰਸਤਾ ਹੈ ਗਿਆਨ ਪ੍ਰਾਪਤ ਕਰਨਾ ਹੈ ਉਨ੍ਹਾਂ ਕਿਹਾ ਕਿ ਇਥੇ ਵਿਗਿਆਨੀ ਦੁਆਰਾ ਦਿੱਤੇ ਗਿਆਨ ਰਾਹੀਂ ਤੁਸੀਂ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੇ ਹੋ। ਡਾ: ਪ੍ਰਕਾਸ਼ ਚੰਦ ਗੁਰਜਰ ਨੇ ਫ਼ਸਲਾਂ ਵਿੱਚ ਮਿੱਟੀ ਦੀ ਸਿਹਤ ਅਤੇ ਏਕੀਕ੍ਰਿਤ ਪੋਸ਼ਕ ਤੱਤਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ |
ਖੇਤਰੀ ਕੇਂਦਰ ਅਬੋਹਰ ਦੇ ਇੰਚਾਰਜ ਡਾ: ਅਮਿਤ ਨਾਥ ਨੇ ਕਿਸਾਨਾਂ ਨੂੰ ਐਨ.ਬੀ.ਪੀ.ਜੀ.ਆਰ. ਨਵੀਂ ਦਿੱਲੀ ਤੋਂ ਆਏ ਵਿਗਿਆਨੀਆਂ ਦੇ ਸ਼ਬਦਾਂ ਦੀ ਮਹੱਤਤਾ ਨੂੰ ਸਮਝਦਿਆਂ ਉਨ੍ਹਾਂ ਨੂੰ ਅਪਣਾਉਣ ਲਈ ਕਿਹਾ।ਉਨ੍ਹਾਂ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਅਤੇ ਉਤਪਾਦਾਂ ਦੀ ਵੈਲਿਊ ਐਡੀਸ਼ਨ ਬਾਰੇ ਵੀ ਦੱਸਿਆ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੀਫੈਟ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਅਗਾਂਹਵਧੂ ਕਿਸਾਨ ਸ਼੍ਰੀ ਕਰਨੈਲ ਸਿੰਘ ਨੇ ਮੱਛੀ ਪਾਲਣ ਬਾਰੇ ਜਾਣਕਾਰੀ ਦਿੱਤੀ ਅਤੇ ਸ਼੍ਰੀ ਕਾਲੂਰਾਮ ਨੇ ਮਧੂਮੱਖੀ ਪਾਲਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸਮੱਗਰੀਆਂ ਵੀ ਵੰਡੀਆਂ ਗਈਆਂ।
ਅੰਤ ਵਿੱਚ ਖੇਤੀਬਾੜੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਇੰਚਾਰਜ ਡਾ: ਅਰਵਿੰਦ ਕੁਮਾਰ ਅਹਲਾਵਤ ਨੇ ਸਮੂਹ ਮਹਿਮਾਨਾਂ, ਪ੍ਰਬੰਧਕੀ ਟੀਮ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਪ੍ਰੋਗਰਾਮ ਦਾ ਸਟੇਜ ਸੰਚਾਲਨ ਸ਼੍ਰੀ ਪ੍ਰਿਥਵੀਰਾਜ ਨੇ ਕੀਤਾ।