ਐਨ ਸੀ ਸੀ ਵਲੋਂ ਵਾਤਾਵਰਨ ਨੂੰ ਸਵੱਛ ਰੱਖਣ ਲਈ ਲਗਾਏ ਜਾ ਰਹੇ ਹਨ ਪੌਦੇ – ਗਰੁਪ ਕੈਪਟਨ ਮਨੋਜ

ਅੰਮ੍ਰਿਤਸਰ 8 ਜੁਲਾਈ 2024–

2 ਪੰਜਾਬ ਏਅਰ ਸਕਵਾਰਡਨ ਐਨ ਸੀ ਸੀ ਅੰਮ੍ਰਿਤਸਰ ਵੱਲੋਂ ਜੁਲਾਈ ਤੋਂ 12 ਜੁਲਾਈ ਤੱਕ ਭਗਵਾਨ ਵਾਲਮੀਕਿ ਸਰਕਾਰੀ ਆਈ ਟੀ ਆਈ  ਕਾਲਜ ਰਾਮ ਤੀਰਥ ਵਿਖੇ ਸਾਲਾਨਾ ਸਿਖਲਾਈ ਕੈਂਪ ਸ਼ੁਰੂ ਹੈ। 2 ਪੀਬੀ ਏਅਰ ਸਕਵਾਰਡਨ ਐਨਸੀਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਮਨੋਜ ਕੁਮਾਰ ਵਤਸ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 400 ਤੋਂ ਵੱਧ ਐਨਸੀਸੀ ਕੈਡਿਟ ਭਾਗ ਲੈ ਰਹੇ ਹਨ। ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਕੈਡਿਟਾਂ ਵੱਲੋਂ ਰੁੱਖ ਲਗਾਏ ਜਾ ਰਹੇ ਹਨ। ਸਕਵਾਰਡਨ ਨੇ 2000 ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਕੈਂਪ ਦੇ 5ਵੇਂ ਦਿਨ ਤੱਕ 1000 ਬੂਟੇ ਲਗਾਏ ਜਾ ਚੁੱਕੇ ਹਨ। ਕੈਡਿਟਾਂ ਨੂੰ ਜੀਵਨ ਬਚਾਉਣ ਦੇ ਹੁਨਰਾਂ ਬਾਰੇ ਸਿਖਾਉਣ ਲਈ NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੁਆਰਾ ਇੱਕ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ। ਕੈਡਿਟਾਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਕਮਾਂਡਿੰਗ ਅਫਸਰ ਦੁਆਰਾ ਜੀਵਨ ਪ੍ਰਬੰਧਨ ਅਤੇ ਵਾਤਾਵਰਣ ਸੁਰੱਖਿਆ ਬਾਰੇ ਵਿਸ਼ੇਸ਼ ਇੰਟਰੈਕਸ਼ਨ ਕਲਾਸਾਂ ਲਾਈਆਂ ਜਾਂਦੀਆਂ ਹਨ। ਮੈਡੀਕਲ ਸਪੈਸ਼ਲਿਸਟ ਵੱਲੋਂ ਇੱਕ ਹੋਰ ਗੈਸਟ ਲੈਕਚਰ ਵੀ ਕਰਵਾਇਆ ਗਿਆ ਜੋ ਸਿਹਤ ਵਿਕਾਸ ਤੇ ਕੇਂਦਰਿਤ ਸੀ। ਇਨ੍ਹਾਂ ਕਲਾਸਾਂ ਦਾ ਉਦੇਸ਼ ਕੈਡਿਟਾਂ ਦੀ ਸ਼ਖਸੀਅਤਸਿਹਤ ਅਤੇ ਗਿਆਨ ਨੂੰ ਵਧਾਉਣਾ ਹੈ।

Leave a Reply

Your email address will not be published. Required fields are marked *