ਭੰਗੂੜੇ ਵਿਚ ਆਈ ਨਵਜਾਤ ਬੱਚੀ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਡੇਸ਼ਨ ਧਾਮ ਲਈ ਕੀਤਾ ਵਿਦਾ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ 27 ਅਗਸਤ 2024—

ਰੈਡ ਕਰਾਸ ਦੇ ਭੰਗੂੜੇ ਵਿੱਚ 13 ਜੁਲਾਈ 2024 ਨੂੰ ਆਈ ਬੱਚੀ ਦਾ ਰੈਡ ਕਰਾਸ ਵਲੋਂ ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰਕਮਪ੍ਰਧਾਨਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਾਰਡ ਵਿਖੇ ਇਲਾਜ ਕਰਵਾਇਆ ਗਿਆ ਤੇ ਹੁਣ ਬੱਚੀ ਬਿਲਕੁੱਲ ਠੀਕ ਹੈ ਅਤੇ ਅੱਜ ਇਸ ਬੱਚੀ ਨੂੰ ਮੈਡਮ ਗੁਰਸਿਮਰਨਜੀਤ ਕੌਰਸਹਾਇਕ ਕਮਿਸ਼ਨਰ –ਕਮ– ਆਨਰੇਰੀ ਸਕੱਤਰਰੈਡ ਕਰਾਸ ਸੁਸਾਇਟੀ ਅਦੇ ਰੈਡ ਕਰਾਸ ਦੇ ਮੈਂਬਰ ਸ੍ਰੀਮਤੀ ਗੁਰਦਰਸ਼ਨ ਕੋਰ ਬਾਵਾਸ੍ਰੀਮਤੀ ਜਸਬੀਰ ਕੌਰਸ੍ਰੀਮਤੀ ਦਲਬੀਰ ਕੌਰ ਨਾਗਪਾਲਸ੍ਰੀਮਤੀ ਰਾਗਨੀ ਸ਼ਰਮਾਸ੍ਰੀਮਤੀ ਮਨਿੰਦਰ ਕੌਰਸ੍ਰੀ ਅਜੈ ਡੁਡੇਜਾ ਅਤੇ ਰੈਡ ਕਰਾਸ ਦੇ ਸਟਾਫ ਵਲੋਂ ਪ੍ਰਮਾਤਮਾ ਤੋਂ ਅਰਦਾਸ ਕੀਤੀ ਗਈ ਕਿ ਇਹ ਬੱਚੀ ਹਮੇਸ਼ਾ ਖੁਸ਼ ਰਹੇ 

ਸਹਾਇਕ ਕਮਿਸ਼ਨਰ ਮੈਡਮ ਗੁਰਸਿਮਰਨਜੀਤ ਕੌਰ ਨੇ ਰੈਡ ਕਰਾਸ ਦੀ ਟੀਮ ਅਤੇ ਮੈਡੀਕਲ ਸੁਪਰਡੰਟ ਡਾਕਰਮਜੀਤ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨਾਂ ਨੇ ਇਸ ਬੱਚੀ ਦੀ ਪੂਰੀ ਸਾਂਭ ਸੰਭਾਲ ਵਧੀਆ ਢੰਗ ਨਾਲ ਕੀਤੀ ਹੈ ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਧੀਆਂ ਦੇ ਸਤਿਕਾਰ ਲਈ ਆਪਣੀ ਜਿੰਮੇਵਾਰੀ ਪ੍ਰਤੀ ਸੁਚੇਤ ਹੋਈਏ ਤਾਂ ਜੋ ਸਾਡੀਆਂ ਧੀਆਂ ਬਿਨਾਂ ਕਿਸੇ ਡਰ ਦੇ ਅੱਗੇ ਵੱਧ ਸਕਣ

ਇਸ ਮੌਕੇ ਸ੍ਰੀ ਸੈਮਸਨ ਮਸੀਹਕਾਰਜਕਾਰੀ ਸਕੱਤਰਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਵੀ ਇਸ ਬੱਚੀ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਇਸ ਬੱਚੀ ਦੀ ਦੇਖਭਾਲ ਅਤੇ ਅਡਾਪਸ਼ਨ ਦੀ ਪ੍ਰਕਿਰਿਆ ਹੁਣ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮਪਿੰਡ ਤਲਵੰਡੀ ਖੁਰਦਲੁਧਿਆਣਾ ਵਲੋਂ ਕੀਤੀ ਜਾਣੀ ਹੈ ਇਸ ਤਰ੍ਹਾਂ ਇਸ ਬੱਚੀ ਦੇ ਪੰਘੂੜੇ ਵਿੱਚ ਆਉਣ ਨਾਲ ਬੱਚਿਆਂ ਦੀ ਗਿਣਤੀ 192 ਹੋ ਗਈ ਹੈ

Leave a Reply

Your email address will not be published. Required fields are marked *