ਨਗਰ ਕੌਂਸਲ ਜਲਾਲਾਬਾਦ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਸੁੱਕਾ ਕੂੜਾ ਇਕਠਾ ਕਰਨ ਦੀ ਗਤੀਵਿਧੀ ਆਯੋਜਿਤ

ਜਲਾਲਾਬਾਦ, 21 ਅਗਸਤ
ਪੰਜਾਬ ਸਰਕਾਰ ਵੱਲੋਂ 19 ਤੋਂ 23 ਅਗਸਤ 2024 ਤੱਕ ਸਾਫ-ਸਫਾਈ ਦੇ ਮੱਦੇਨਜਰ ਚਲਾਈ ਗਈ ਸਪੈਸ਼ਲ ਡਰਾਈਵ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਫਾਜਿਲਕਾ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ।
ਪੰਜ ਦਿਨਾਂ ਮੁਹਿੰਮ ਦੇ ਤੀਜੇ ਦਿਨ ਅਨੁਸਾਰ ਨਗਰ ਕੌਂਸਲ ਜਲਾਲਾਬਾਦ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਸੁੱਕਾ ਕੂੜਾ ਇਕਠਾ ਕਰਨ ਦੀ ਗਤੀਵਿਧੀ ਕੀਤੀ ਗਈ। ਸੁੱਕੇ ਕੂੜੇ ਨੂੰ ਇਕੱਤਰ ਕਰਕੇ ਐਮ.ਆਰ.ਐਫ. ਸੈਂਟਰਾਂ ਤੱਕ ਪਹੁੰਚਾਇਆ ਗਿਆ। ਇਸ ਤੋਂ ਪਲਾਸਟਿਕ ਦੀਆਂ ਗੱਠਾ ਤਿਆਰ ਕਰਵਾਈਆਂ ਗਈਆਂ ।
ਰਜ ਸਾਧਕ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦਾ ਵੇਸਟ ਨਗਰ ਕੌਂਸਲ ਵੱਲੋਂ ਨਿਰਧਾਰਿਤ ਵੇਸਟ ਕੂਲੈਕਟਰ ਨੂੰ ਦਿੱਤਾ ਜਾਵੇ। ਉਨ੍ਹਾਂ ਨੇ “ਸਫਾਈ ਅਪਨਾਓ ਬਿਮਾਰੀ ਭਗਾਓ” ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਅਪੀਲ ਕੀਤੀ ਗਈ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਪਣੇ ਘਰ ਦਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰਕੇ ਵੇਸਟ ਕੂਲੈਕਟਰ ਨੂੰ ਦੇਣ ਅਪੀਲ ਕੀਤੀ।
ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਗਲੀ ਜਾ ਖਾਲੀ ਪਲਾਟ ਵਿੱਚ ਕੂੜਾ ਸੁੱਟਦਾ ਪਾਇਆਂ ਗਿਆ, ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਦਾ ਪਾਇਆਂ ਜਾਂਦਾ ਹੈ ਤਾਂ ਨਗਰ ਕੌਂਸਲ ਵੱਲੋਂ ਚਲਾਨ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੁਰਮਾਨਾ ਵੀ ਕੀਤਾ ਜਾਵੇਗਾ । ਇਸ ਤੋਂ ਇਲਾਵਾ ਟਿਊਬਵੈਲ ਨੰਬਰ 6 ਅਤੇ ਗਰਦੁਆਰਾ ਰਾਮਗੜ੍ਹੀਆਂ ਨੇੜੇ ਸ਼ਹੀਦ ਉੱਧਮ ਸਿੰਘ ਚੌਕ ਵਿਖੇ ਜੈਵਿਕ ਖਾਦ ਦੀ ਸਟਾਲ ਲਗਾਈ ਗਈ ਅਤੇ ਲੋਕਾਂ ਨੂੰ ਘਰ ਤੋਂ ਨਿਕਲਣ ਵਾਲੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ ।
ਇਸ ਮੌਕੇ ਸੀ.ਐਫ. ਅਮਨਦੀਪ, ਮੋਟੀਵੇਟਰ ਟੀਮ ਦੁਆਰਾ ਆਸ ਪਾਸ ਦੇ ਲੋਕਾਂ ਨੂੰ ਆਪਣਾ ਵੇਸਟ ਡਸਟਬੀਨ ਵਿੱਚ ਪਾ ਕੇ ਵੇਸਟ ਕੂਲੈਕਟਰ ਨੂੰ ਦੇਣ ਲਈ ਜਾਗਰੂਕ ਕੀਤਾ ।

Leave a Reply

Your email address will not be published. Required fields are marked *