ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵਿਧਾਇਕ ਰਣਬੀਰ ਭੁੱਲਰ ਨੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ

 

ਫ਼ਿਰੋਜ਼ਪੁਰ, 23 ਸਤੰਬਰ, 2024:

             ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ(ਨਸ), ਕਬੱਡੀ(ਸਸ), ਵਾਲੀਬਾਲ(ਸੈਮਸਿੰਗ), ਵਾਲੀਬਾਲ(ਸ਼ੂਟਿੰਗ), ਹੈਂਡਬਾਲ, ਜੂਡੋ, ਗਤਕਾ, ਕਿੱਕ ਬਾਕਸਿੰਗ, ਨੈਟਬਾਲ ਅਤੇ ਕੁਸ਼ਤੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ, ਚੈੱਸ, ਲਾਅਨ ਟੈਨਿਸ ਅਤੇ ਬੈਡਮਿੰਟਨ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ, ਬਾਸਕਟਬਾਲ ਅਤੇ ਬਾਕਸਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਟੇਬਲ ਟੈਨਿਸ ਇੰਡੋਰ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਹਾਕੀ ਦੇ ਮੁਕਾਬਲੇ ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਅਤੇ ਸਾਫਟਬਾਲ ਆਦਰਸ਼ ਸੀਨੀ. ਸੈਕੰ. ਸਕੂਲ ਹਰਦਾਸਾ ਵਿਖੇ ਅੰਡਰ 14, 17 ਅਤੇ 21 ਗਰੁੱਪਾਂ ਵਿੱਚ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਸ੍ਰ: ਰਣਬੀਰ ਸਿੰਘ ਭੁੱਲਰ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ।

                ਇਸ ਮੌਕੇ ਸ਼੍ਰੀ ਰੁਪਿੰਦਰ ਸਿੰਘ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਗੇਮ ਬਾਕਸਿੰਗ ਲੜਕੀਆਂ ਵਿੱਚ ਅੰ.14 (30-32kg) ਵਿੱਚ ਮਨਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਸਰਾ ਅਤੇ ਅਕਾਸ਼ਨਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ. 14 (32-34kg) ਵਿੱਚ ਖੁਸ਼ਦੀਪ ਕੌਰ ਨੇ ਪਹਿਲਾ, ਕੋਮਲ ਨੇ ਦੂਸਰਾ  ਅਤੇ ਲਕਸ਼ਮੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ (ਨਸ) ਲੜਕੀਆਂ ਵਿੱਚ ਅੰ. 14 ਵਿੱਚ ਫ਼ਿਰੋਜ਼ਪੁਰ ਬਲਾਕ ਨੇ ਪਹਿਲਾ, ਮੁਦਕੀ ਨੇ ਦੂਸਰਾ ਅਤੇ ਗੱਟੀ ਰਾਜੋ ਕੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਲੜਕੀਆਂ ਵਿੱਚ ਅੰ.14 ਵਿੱਚ ਬੱਗੇ ਕੇ ਪਿੱਪਲ ਨੇ ਪਹਿਲਾ, ਰਾਉ ਕੇ ਹਿਠਾੜ ਨੇ ਦੂਸਰਾ ਅਤੇ ਝੋਕ ਹਰੀਹਰ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰ . 17 ਲੜਕੀਆਂ ਵਿੱਚ ਮੇਹਰ ਸਿੰਘ ਵਾਲਾ ਨੇ ਪਹਿਲਾ, ਬੱਗੇ ਕੇ ਪਿੱਪਲ ਨੇ ਦੂਸਰਾ ਅਤੇ ਰਾਉ ਕੇ ਹਿਠਾੜ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ.21 ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਅਤੇ ਕਾਮਲ ਵਾਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ (ਸਮੈਸਿੰਗ) ਲੜਕੀਆਂ ਵਿੱਚ ਅੰ.14,17 ਅਤੇ 21 ਵਿੱਚ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸਕੂਲ ਨੇ ਪਹਿਲਾ ਸਥਾਨ  ਹਾਸਿਲ ਕੀਤਾ। ਟੇਬਲ ਟੈਨਿਸ ਲੜਕੀਆਂ ਵਿੱਚ ਅੰ 14 ਵਿੱਚ ਹੇਜਲ ਚਾਵਲਾ ਨੇ ਪਹਿਲਾ, ਸੁਹਾਨਾ ਨੇ ਦੂਸਰਾ ਅਤੇ ਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰ 17 ਵਿੱਚ ਭੂਮੀ ਨੇ ਪਹਿਲਾ, ਮੰਨਤ ਨੇ ਦੂਸਰਾ ਅਤੇ ਨਵਨੂਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਵਿੱਚ ਅੰ.14 ਵਿੱਚ ਹੈਂਡਬਾਲ ਕੋਚਿੰਗ ਸੈਂਟਰ ਤੂਤ ਨੇ ਪਹਿਲਾ, ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਨੇ ਦੂਸਰਾ ਅਤੇ ਸਹਸ ਸਤੀਏ ਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰ.17 ਵਿੱਚ ਹੈਂਡਬਾਲ ਕੋਚਿੰਗ ਸੈਂਟਰ ਤੂਤ ਨੇ ਪਹਿਲਾ, ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਨੇ ਦੂਸਰਾ ਅਤੇ ਹੈਂਡਬਾਲ ਕੋਚਿੰਗ ਸੈਂਟਰ ਸਤੀਏ ਵਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ.21 ਵਿੱਚ ਪੰਜਾਬ ਪਬਲਿਕ ਸਕੂਲ ਨੱਥੇ ਸ਼ਾਹ ਵਾਲਾ ਨੇ ਪਹਿਲਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਗਤਕਾ (ਸਿੰਗਲ ਸੋਟੀ ਟੀਮ) ਲੜਕੀਆਂ ਵਿੱਚ ਅੰ.14 ਵਿੱਚ ਅਮਰੋਜੀਅਲ ਪਬਲਿਕ ਸਕੂਲ ਜ਼ੀਰਾ ਨੇ ਪਹਿਲਾ, ਸ: ਸ਼ਾਮ ਸਿੰਘ ਖਾਲਸਾ ਸੀ.ਸੈ. ਸਕੂਲ ਫਤਿਹਗੜ੍ਹ ਸਭਰਾ ਨੇ ਦੂਸਰਾ ਅਤੇ ਅਕਾਲ ਅਕੈਡਮੀ,ਭੜਾਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾ ਗਤਕਾ ਫਰੀ ਸੋਟੀ ਵਿਅਕਤੀਗਤ ਈਵੈਂਟ ਵਿੱਚ ਅੰ.14  ਵਿੱਚ ਰਿਪਨਪ੍ਰੀਤ ਕੌਰ(ਅਮਰੋਜੀਅਲ ਪਬਲਿਕ ਸਕੂਲ ਜ਼ੀਰਾ) ਨੇ ਪਹਿਲਾ, ਸਰਨ ਕੌਰ(ਅਕਾਲ ਅਕੈਡਮੀ,ਭੜਾਣਾ) ਨੇ ਦੂਸਰਾ ਅਤੇ ਸੁਖਮਨਪ੍ਰੀਤ ਕੌਰ(ਨਿਓ ਅਕਾਲ ਸਹਾਣੇ ਖਾਲਸਾ ਅਕੈਡਮੀ, ਗੁਰੂਹਰਸਹਾਏ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਅਥਲੈਟਿਕਸ ਜੈਵਲਿਨ ਥਰੋ ਲੜਕੀਆਂ ਵਿੱਚ ਅੰ. 14 ਵਿੱਚ ਮਨਜੀਤ ਕੌਰ ਨੇ ਪਹਿਲਾ, ਆਸਨੀਤ ਕੌਰ ਨੇ ਦੂਸਰਾ ਅਤੇ ਅੰਜਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ, ਅੰ. 17 ਵਿੱਚ ਅਸ਼ਮੀਤ ਕੌਰ ਨੇ ਪਹਿਲਾ, ਨਵਰੋਜ਼ ਕੌਰ ਨੇ ਦੂਸਰਾ ਅਤੇ ਸਰਗੁਣ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ.21 ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, ਰਜਨੀ ਕੌਰ ਨੇ ਦੂਸਰਾ ਅਤੇ ਸ਼ੁਭਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅਥਲੈਟਿਕਸ 400 ਮੀ. ਲੜਕੀਆਂ ਵਿੱਚ ਅੰ. 17 ਵਿੱਚ ਹਰਸਿਮਰਪ੍ਰੀਤ ਕੌਰ ਨੇ ਪਹਿਲਾ, ਹਰਲੀਨ ਕੌਰ ਨੇ ਦੂਸਰਾ ਅਤੇ ਸੋਨੀਆ ਨੇ ਤੀਸਰਾ ਸਥਾਨ  ਹਾਸਿਲ ਕੀਤਾ, ਅੰ. 21 ਵਿੱਚ ਮਨਵੀਰ ਕੌਰ ਨੇ ਪਹਿਲਾ, ਨਵਦੀਪ ਕੌਰ (ਜ਼ੀਰਾ) ਨੇ ਦੂਸਰਾ ਅਤੇ ਨਵਦੀਪ ਕੌਰ(ਫਿਰੋਜ਼ਪੁਰ) ਨੇ ਤੀਸਰਾ ਸਥਾਨ ਹਾਸਿਲ ਕੀਤਾ।

                ਇਸ ਮੌਕੇ ਚਅਰਮੈਨ ਮਾਰਕੀਟ ਕਮੇਟੀ ਬਲਰਾਜ ਸਿੰਘ ਕਟੋਰਾ, ਰਾਜ ਬਹਾਦਰ ਸਿੰਘ, ਅਮਰਿੰਦਰ ਸਿੰਘ ਬਰਾੜ, ਨੇਕ ਪ੍ਰਤਾਪ ਸਿੰਘ ਬਾਵਾ, ਹਿਮਾਂਸ਼ੂ ਅਤੇ ਦਿਲਬਾਗ ਸਿੰਘ ਔਲਖ ਬਲਾਕ ਪ੍ਰਧਾਨ, ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਹ ਕੋਚਿਜ਼, ਦਫ਼ਤਰੀ ਸਟਾਫ, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਰਹੇ।

 

Leave a Reply

Your email address will not be published. Required fields are marked *