ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ

ਮੋਹਾਲੀ, 25 ਜਨਵਰੀ, 2024:
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸੈਕਟਰ 71 ਵਿਖੇ ਵਿਕਾਸ ਕਾਰਜਾਂ ਦੇ ਵਿੱਚ  ਤੇਜੀ ਲਿਆਉਂਦੇ ਹੋਏ ਕਾਰਗਿਲ ਪਾਰਕ ਵਿਚਲੇ  ਕੰਮਾਂ ਨੂੰ ਸ਼ੁਰੂ ਕਰਵਾਇਆ।
ਕੌਂਸਲਰ ਸਰਬਜੀਤ ਸਿੰਘ ਸਮਾਣਾ ਤੇ ਵਾਰਡ  ਵਿੱਚ ਸਥਿਤ ਕਾਰਗਿਲ ਪਾਰਕ ਵਿਖੇ 49.3 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਵਿਧਾਇਕ ਕੁਲਵੰਤ ਸਿੰਘ ਨੇ ਟੱਕ ਲਗਾ ਕੇ ਸ਼ੁਰੂਆਤ ਕਰਵਾਈ,
ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼ੁਰੂ ਕਰਵਾਏ ਗਏ ਕੰਮਾਂ ਦੇ ਵਿੱਚ ਫੁੱਟਪਾਥ ਦੀ ਰਿਪੇਅਰ ਕਰਨਾ, ਕਾਰਗਿਲ ਪਾਰਕ ਵਿਚਲੇ ਕੱਚੇ ਟਰੈਕ ਨੂੰ ਪੱਕਾ ਕਰਨਾ, ਟਾਈਲਾਂ ਦੀ ਰਿਪੇਅਰ ਅਤੇ ਪਾਰਕ ਵਿੱਚ ਯੋਗਾ ਸ਼ੈਡ ਲਗਾਉਣਾ ਸ਼ਾਮਿਲ ਹੈ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ  ਹੋਏ ਕਿਹਾ ਕਿ ਕਾਰਗਿਲ ਪਾਰਕ ਵਿਚਲੇ ਬੰਦ ਪਏ ਫੁਆਰਿਆਂ ਦੀ ਰਿਪੇਅਰ ਕਰਕੇ,  ਉਹਨਾਂ  ਨੂੰ ਵੀ ਚਲਾਇਆ ਜਾਵੇਗਾ ਅਤੇ ਪਾਰਕ ਵਿੱਚ ਲੋੜੀਂਦਾ ਹੋਰ ਘਾਹ ਵੀ ਲਗਾਇਆ ਜਾਵੇਗਾ।  ਉਹਨਾਂ ਕਿਹਾ ਕਿ  ਪਾਰਕ ਵਿੱਚ ਹਰ ਲੋੜੀਂਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ 14.88 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦਿਆ ਫ਼ਰਨੀਚਰ ਇਸ ਪਾਰਕ ਵਿੱਚ ਸਥਿੱਤ ਲਾਇਬ੍ਰੇਰੀ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਉਹ ਐਸ.ਏ.ਐਸ. ਨਗਰ ਸ਼ਹਿਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਅਤੇ ਐਸ.ਏ.ਐਸ. ਨਗਰ ਨੂੰ ਹੋਰ ਸੁੰਦਰ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਅੱਜ ਵਿਧਾਇਕ ਮੋਹਾਲੀ ਨੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਕਾਰਗਿਲ ਪਾਰਕ ਦਾ ਦੌਰਾ ਕੀਤਾ ਅਤੇ ਇਲਾਕੇ ਦੇ ਲੋਕਾਂ ਤੋਂ ਵੀ ਇਸ ਪਾਰਕ ਨਾਲ ਸੰਬੰਧਿਤ ਲੋੜੀਂਦੀਆਂ ਜਰੂਰਤਾਂ ਦੇ ਬਾਰੇ ਵਿੱਚ  ਜਾਣਕਾਰੀ ਲਈ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਰਜਾਂ ਦੇ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ ਅਤੇ ਸ਼ੁਰੂ ਕਰਵਾਏ ਗਏ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ, ਇਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਬੜੇ ਹੀ ਚਾਵਾਂ ਅਤੇ ਸੁਪਨਿਆਂ ਨੂੰ ਲੈ ਕੇ ਚੁਣੀ ਗਈ ਸਰਕਾਰ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਰਰੋਜ਼ਮਰ੍ਹਾ ਦੇ ਕੰਮਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਸੰਜੀਦਗੀ ਨਾਲ ਹੱਲ ਕਰਨ ਦੇ ਲਈ ਵਚਨਵੱਧ ਹੈ ਅਤੇ ਪੰਜਾਬ ਦੇ ਵਿੱਚ ਸਿੱਖਿਆ ਅਤੇ ਸਿਹਤ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਸੈਕਟਰ 71 ਵਿਖੇ ਸਥਿਤ ਵਾਰਡ ਦੇ ਵਿੱਚ ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਕਾਰਗਿਲ ਪਾਰਕ ਵਿਖੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਅਤੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਦੇ ਅਨੁਸਾਰ ਇਸ ਪਾਰਕ ਵਿੱਚ ਲਾਇਬਰੇਰੀ ਨੂੰ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਤੇ ਸੈਕਟਰ 71 ਦੇ ਨਿਵਾਸੀਆਂ ਨੇ ਕਿਹਾ ਕਿ ਇਸ ਲਾਈਬ੍ਰੇਰੀ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਬਜ਼ੁਰਗਾਂ ਨੂੰ ਬਲਕਿ ਨੌਜਵਾਨ ਪੀੜੀ ਨੂੰ ਵੀ ਵੱਡੀ ਰਾਹਤ ਅਤੇ ਸਹੂਲਤ ਮਿਲੇਗੀ,  ਪਹਿਲਾਂ ਉਹਨਾਂ ਨੂੰ   ਫੇਸ’-7 ਸਥਿਤ ਲਾਇਬਰੇਰੀ ਵਿਖੇ ਜਾਣਾ ਪੈਂਦਾ ਸੀ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ  ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ, ਸ਼੍ਰੀਮਤੀ ਨਵਜੋਤ ਕੌਰ ਕਮਿਸ਼ਨਰ,
ਗੁਰਮੀਤ ਕੌਰ ਕੌਂਸਲਰ , ਹਰਬਿੰਦਰ ਸਿੰਘ ਸੈਣੀ, ਬਚਨ ਸਿੰਘ ਬੋਪਾਰਾਏ, ਚਮਕੌਰ ਸਿੰਘ, ਗੁਰਦਿਆਲ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਾਜੀਵ ਵਿਸ਼ਿਸ਼ਟ, ਡਾ.ਕੁਲਦੀਪ ਸਿੰਘ ਸੈਣੀ, ਹਰਮੇਸ਼ ਸਿੰਘ ਕੁੰਭੜਾ, ਆਰ.ਪੀ.ਸਰਮਾ ,
ਨਰੇਸ਼ ਬੱਤਾ ਚੀਫ ਇੰਜੀਨੀਅਰ, ਕਮਲਦੀਪ ਸਿੰਘ ਐਕਸੀਅਨ, ਮੋਹਨ ਲਾਲ ਐਕਸੀਅਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *