Tuesday, March 10
Shadow

ਵਿਧਾਇਕ ਗੁਰਪ੍ਰੀਤ ਬਣਾਂਵਾਲੀ ਵੱਲੋਂ 05 ਕਰੋੜ 96 ਲੱਖ ਦੀ ਲਾਗਤ ਵਾਲੀਆਂ ਸੜ੍ਹਕਾਂ ਦਾ ਉਦਘਾਟਨ

ਮਾਨਸਾ, 17 ਅਕਤੂਬਰ:
ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਵਿਖੇ 05 ਕਰੋੜ 96 ਲੱਖ ਰੁਪਏ ਦੀ ਲਾਗਤ ਵਾਲੀਆਂ ਸੜ੍ਹਕਾਂ ਦਾ ਨੀਂਹ ਪੱਥਰ ਰੱਖਿਆ ਅਤੇ ਬਣ ਚੁੱਕੀਆਂ ਸੜ੍ਹਕਾਂ ਦਾ ਉਦਘਾਟਨ ਕੀਤਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ,ਚੇਅਰਮੈਨ ਮੰਡੀਕਰਨ ਬੋਰਡ ਪੰਜਾਬ ਸ੍ਰ. ਹਰਚੰਦ ਸਿੰਘ ਜੀ ਬਰਸਟ ਦੇ ਸੂਬੇ ਭਰ ਦੀਆਂ 19000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜ੍ਹਕਾਂ ਦੀ ਰਿਪੇਅਰ ਤੇ ਅੱਪਗ੍ਰੇਡੇਸ਼ਨ ਅਧੀਨ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਹਲਕਾ ਸਰਦੂਲਗੜ੍ਹ ਦੀਆਂ 5 ਕਰੋੜ 96 ਲੱਖ ਦੀ ਲਾਗਤ ਨਾਲ ਬਨਣ
ਵਾਲੀਆਂ ਅਤੇ ਬਣ ਚੁੱਕੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਬੁਰਜ ਭਲਾਈਕੇ ਤੋਂ ਝੇਰਿਆਵਾਲੀ ਸੜਕ ‘ਤੇ 86.77 ਲੱਖ, ਫਿਰਨੀ ਝੇਰਿਆਵਾਲੀ 24.92 ਲੱਖ, ਮੀਆਂ ਤੋਂ ਟਾਂਡੀਆਂ ਸੜਕ (ਫਿਰਨੀ ਮੀਆਂ ਅਤੇ ਟਾਂਡੀਆਂ ) 1 ਕਰੋੜ 13 ਲੱਖ, ਝੇਰਿਆਵਾਲੀ ਤੋਂ ਟਾਂਡੀਆਂ ਸੜਕ 62.24 ਲੱਖ, ਟਾਂਡੀਆਂ ਤੋਂ ਪੇਰੋਂ 1 ਕਰੋੜ 39 ਲੱਖ, ਪੇਰੋਂ ਤੋਂ ਬਹਿਣੀਵਾਲ ਸੜਕ 57.51 ਲੱਖ, ਬਹਿਣੀਵਾਲ ਤੋਂ ਧਿੰਗੜ ਸੜਕ 1 ਕਰੋੜ 13 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਐਸ.ਡੀ.ਓ ਚਮਕੌਰ ਸਿੰਘ ,ਜੇ.ਈ ਸਾਹਿਬਾਨ,ਪਿੰਡਾਂ ਦੇ ਸਰਪੰਚ-ਪੰਚ,ਸਮੂਹ ਪੰਚਾਇਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *