ਫਾਜ਼ਿਲਕਾ 31 ਦਸੰਬਰ
ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਲਕੇ ਦੇ ਪਿੰਡ ਘੜੂਮੀ ਵਿਖੇ ਵਿਖੇ ਜਨ ਸੁਣਵਾਈ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਫਾਜਿਲਕਾ ਦੇ ਵਾਰ ਮੈਮੋਰੀਅਲ ਪਿੰਡ ਘੜੂਮੀ ਵਿਖੇ ਬਣੇ ਸ਼ਹੀਦਾ ਦੀ ਸਮਾਧ ਦਾ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ 1971 ਦੀ ਭਾਰਤ ਪਾਕਿ ਜੰਗ ਦੌਰਾਨ ਵਿਖੇ ਦੇਸ਼ ਦੀ ਰਾਖੀ ਕਰਦੇ ਸ਼ਹੀਦਾ ਦੀ ਯਾਦ ਵਿਖੇ ਫਾਜਿਲਕਾ ਵਾਰ ਮੈਮੋਰੀਅਲ ਪਿੰਡ ਘੜੂਮੀ ਵਿਖੇ ਸ਼ਹੀਦਾ ਦੀ ਸਮਾਧ ਬਣੀ ਹੋਈ ਹੈ। ਉਨ੍ਹਾਂ ਸ਼ਹੀਦਾ ਦੀ ਸਮਾਧ ਦੇ ਨਵੀਨੀਕਰਨ ਦੇ ਲਈ 6 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਉਨ੍ਹਾਂ ਸੰਸਥਾ ਦੀ ਕਮੇਟੀ ਨੂੰ ਕਿਹਾ ਕਿ ਜੇਕਰ ਹੋਰ ਫੰਡ ਦੀ ਲੋੜ ਪਈ ਤਾ ਹੋਰ ਫੰਡ ਵੀ ਉਪਲੱਬਧ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਹੀਦਾ ਦੇ ਬਲਿਦਾਨ ਦੇ ਕਾਰਨ ਹੈ ਕਿ ਅਸੀ ਇਸ ਖੁਲ੍ਹੀ ਹਵਾ ਵਿਖੇ ਸਾਹ ਲੈ ਰਹੇ ਹੈ ਇਸ ਲਈ ਅਸੀ ਉਨ੍ਹਾਂ ਸ਼ਹੀਦਾ ਨੂੰ ਪ੍ਰਨਾਮ ਕਰਦੇ ਹਾਂ।
ਇਸ ਮੌਕੇ ਸਰਪੰਚ ਹਰਜੀਤ ਸਿੰਘ ਸਵਨਾ, ਵਿਜੇ ਕੁਮਾਰ, ਸਾਬਕਾ ਸਰਪੰਚ ਸਰਜੀਤ ਕੁਮਾਰ, ਬਲਾਕ ਪ੍ਰਧਾਨ ਜਗਰੂਪ ਸਿੰਘ, ਫਾਜਿਲਕਾ ਵਾਰ ਮੈਮੋਰੀਅਲ ਦੇ ਪ੍ਰਧਾਨ ਉਮੇਸ਼ ਕੁਮਾਰ, ਸਰਪੰਚ ਗੁਰਜੀਤ ਸਿੰਘ ਬਾਧਾ, ਖੁਸਹਾਲ ਸਿੰਘ ਜਿਲ੍ਹਾ ਪਰਿਸ਼ਦ ਮੈਬਰ ਘੜੂਮੀ ਆਦਿ ਹਾਜ਼ਰ ਸੀ।