ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਗਸਤ ਨੂੰ ਰਾਮ ਮੰਦਰ ਭਵਨ ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਕੈਂਪ ਲਾਇਆ ਜਾਵੇਗਾ

ਐੱਸ.ਏ.ਐੱਸ ਨਗਰ, 21 ਅਗਸਤ, 2024:

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 22 ਅਗਸਤ 2024 ਨੂੰ ਰਾਮ ਮੰਦਰ ਭਵਨ, ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਇਹ ਮੈਗਾ ਪਲੇਸਮੈਂਟ ਕੈਂਪ ਐਸ.ਡੀ.ਐਮ, ਡੇਰਾਬਸੀ, ਡਾ. ਹਿਮਾਸ਼ੂ ਗੁਪਤਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਐਸ.ਏ.ਐਸ ਨਗਰ ਸ੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਅਤੇ ਇਸ ਤਹਿਤ ਹੀ ਵੀਰਵਾਰ 22 ਅਗਸਤ 2024 ਨੂੰ ਮੈਗਾ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਨਾਮੀਂ ਕੰਪਨੀਆਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਫੋਨ ਪੇਅ, ਹਿੰਦੂਜਾ ਹਾਊਸਿੰਗ ਫਾਇਨਾਂਸ, ਸੌਰਭ ਕੈਮੀਕਲਜ਼, ਕੇ.ਜੀ. ਟਰੇਡਿੰਗ,  ਸ਼ੋਰੇ ਐਂਡ ਸ਼ਲਿਊਸ਼ਨ, ਵਿਮਕੋ, ਸਵਰਾਜ ਮਹਿੰਦਰਾ ਇੰਜਨਜ਼, ਪਿਊਮਾ ਸਟੋਰ, ਊਸ਼ਾ ਯਾਰਨਜ਼, ਲਵਿਆ ਹੈਲਥ ਕੇਅਰ, ਡੀ-ਮਾਰਟ, ਅਮਰਟੈਕਸ ਜ਼ੀਰਕਪੁਰ, ਗਲੋਬ ਆਟੋਮੋਬਾਇਲਜ਼ (ਟੋਇਟਾ), ਕਿਊਐਸ ਕਾਰਪੋਰੇਸ਼ਨ ਫਾਰ ਸਵਿਗੀ ਇੰਸਟਾਮਾਰਟ, ਟੀਮ ਲੀਜ਼ ਫਾਰ ਐਸ.ਬੀ.ਆਈ.ਕਰੈਡਿਟ ਕਾਰਡਜ਼, ਅਲੈਨਜਰਜ਼ ਮੈਡੀਕਲ ਸਿਸਟਮ, (ਟੀਮ ਲੀਜ਼), ਰਾਹੀ ਕੇਅਰ ਡਾਇਲਸਸ ਸੈਂਟਰ ਸਮੇਤ ਹੋਰ ਵਧੇਰੇ ਕੰਪਨੀਆਂ ਸ਼ਾਮਲ ਹੋਣਗੀਆਂ।

ਇਸ ਤੋਂ ਇਲਾਵਾ ਨਾਮੀਂ ਕੰਪਨੀਆਂ ਜਿਵੇਂ ਕਿ ਭਾਰਤੀ ਏਅਰਟੈਲ, ਈਵਨ ਕਾਰਗੋਜ਼, ਹਿੰਦੂਸਤਾਨ ਯੂਨੀਲਿਵਰ ਲਿਮਟਿਡ, ਟੈਕਨੀਕਲ ਆਈ.ਟੀ.ਆਈ ਅਤੇ ਦਸਵੀਂ ਤੋਂ ਗ੍ਰੈਜੁਏਸ਼ਨ ਵਾਲੀਆਂ ਲੜਕੀਆਂ ਦੀ ਭਰਤੀ ਲਈ ਸ਼ਾਮਲ ਹੋਣਗੀਆਂ।

ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਆਈ.ਟੀ.ਆਈ. ਏ.ਐਨ.ਐਮ., ਜੀ.ਐਨ.ਐਮ., ਬੀ.ਐਸ.ਸੀ ਨਰਸਿੰਗ ਆਦਿ ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ।

ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਮੈਨੂਅਲ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਲਾਜ਼ਮੀ ਤੌਰ ‘ਤੇ ਲੈ ਕੇ ਆਉਣ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ।

ਇਸ ਦੇ ਨਾਲ ਹੀ ਮੱਛੀ ਪਾਲਣ, ਡੇਅਰੀ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਪੀ.ਐਨ.ਬੀ.ਬੈਂਕ ਦੇ ਨੁਮਾਇਦੇ ਸਵੈ-ਰੋਜ਼ਗਾਰ ਬਾਰੇ ਪ੍ਰਾਰਥੀਆਂ ਨੂੰ ਜਾਣਕਾਰੀ ਮੁਹੱਇਆ ਕਰਨਗੇ। ਪ੍ਰਾਰਥੀ ਆਪਣਾ ਬਾਇਉ ਡਾਟਾ ਵੀ ਨਾਲ ਲੈ ਕੇ ਫਾਰਮਲ ਡਰੈਸ ਵਿੱਚ ਸਮੇਂ ਸਿਰ ਪੁਹੰਚਣ ਦੀ ਕ੍ਰਿਪਾਲਤਾ ਕਰਨ।

Leave a Reply

Your email address will not be published. Required fields are marked *