ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਗਿਆ ਸੁਆਗਤ

ਫਿਰੋਜ਼ਪੁਰ 19 ਜੁਲਾਈ 2024.

            ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਕੱਢਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕ੍ਰਾਂਤੀਕਾਰੀ ਸ੍ਰੀ ਬੀ.ਕੇ. ਦੱਤ ਨੂੰ ਉਨ੍ਹਾਂ ਦੀ 60ਵੀਂ ਬਰਸੀ ਮੌਕੇ ਉਨ੍ਹਾਂ ਦੀ ਬੇਟੀ ਡਾ. ਭਾਰਤੀ ਦੱਤ ਬਾਗਚੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪੁੱਜਣ ਤੇ ਸਰਕਟ ਹਾਊਸ ਵਿਖੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਵੱਲੋਂ ਨਿੱਘਾ ਸੁਆਗਤ ਕੀਤਾ।

            ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਸ਼ਹੀਦ ਬੀ.ਕੇ. ਦੱਤ ਦੀ ਬੇਟੀ ਸ੍ਰੀਮਤੀ ਭਾਰਤੀ, ਸ਼ਹੀਦ ਭਗਤ ਸਿੰਘ ਦੇ ਭਤੀਜੇ ਸ੍ਰੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦੇ ਭਰਾ ਦਾ ਲੜਕਾ ਅਤੇ ਸ਼ਹੀਦ-ਏ-ਆਜ਼ਾਮ ਦਿੱਲੀ ਸੰਸਥਾ ਦੇ ਮੈਂਬਰਾਂ ਦੇ ਅੱਜ ਫਿਰੋਜ਼ਪੁਰ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅੱਜ ਸ਼ਾਮ ਨੂੰ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਰਟਰੀਟ ਸਰਮਨੀ ਦੇਖਣਗੇ ਅਤੇ ਬੀ.ਐਸ.ਐਫ. ਵੱਲੋਂ ਬਣਾਏ ਗਏ ਮਿਊਜਿਅਮ ਨੂੰ ਵੀ ਦੇਖਣਗੇ। ਇਸ ਤੋਂ ਬਾਅਦ ਸਾਰੇ ਪਤਵੰਤੇ ਸਰਕਟ ਹਾਊਸ ਵਿਖੇ ਰਾਤ ਰੁਕਣਗੇ ਅਤੇ ਅਗਲੇ ਦਿਨ ਸਵੇਰੇ 8 ਵਜੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਤੂੜੀ ਬਜ਼ਾਰ ਫਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦਾਂ ਨਾਲ ਜੁੜੀ ਯਾਦਗਾਰ ਇਮਾਰਤ ਨੁੰ ਦੇਖਣਗੇ।

          ਇਸ ਮੌਕੇ ਚਰਨਜੀਤ ਸਿੰਘ ਭਤੀਜਾ ਸ਼ਹੀਦ ਭਗਤ ਸਿੰਘ, ਭਾਸਕਰ ਦੱਤ ਬਾਗਚੀ ਬੇਟਾ ਭਾਰਤੀ ਦੱਤ, ਨਿਲਾਂਜਨ ਦੱਤ ਬਾਗਚੀ ਬੇਟਾ ਭਾਰਤੀ ਦੱਤ, ਦੇਵੋਲੀਨਾ ਪੁੱਤਰ ਨੂੰਹ ਭਾਰਤੀ ਦੱਤ, ਰਾਜਗੁਰੂ ਦੇ ਪੋਤੇ ਸਤਿਆਸ਼ੀਲ, ਅਨੂਜ ਥਾਪਰ ਸੁਖਦੇਵ ਜੀ ਦੇ ਪੋਤੇ, ਡਾਕਟਰ ਗਇਆ ਪ੍ਰਸ਼ਾਦ ਦਾ ਬੇਟਾ ਕ੍ਰਾਂਤੀ ਕੁਮਾਰ ਅਤੇ ਪੋਤਾ ਕੁਮਾਰ ਆਜ਼ਾਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *