ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ

ਬਟਾਲਾ 12 ਫਰਵਰੀ ( ) ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਸਰਜਾ ਦੇ ਲੋੜਵੰਦ ਵਿਦਿਆਰਥੀਆਂ ਲਈ ਵਰਦੀਆਂ ਭੇਂਟ ਕੀਤੀਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਗਗਨਦੀਪ ਸਿੰਘ ਨੇ ਦੱਸਿਆ ਕਿ ਉੱਘੇ ਸਮਾਜ ਸੇਵੀ ਤੇ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਸੰਸਥਾਪਕ ਸਵਰਗੀ ਲੈਕਚਰਾਰ ਸ. ਲਖਵਿੰਦਰ ਸਿੰਘ ਢਿਲੋਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਸਰਜਾ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਪਹੁੰਚ ਕੇ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਨੂੰ ਲੋੜਵੰਦ ਵਿਦਿਆਰਥੀਆਂ ਲਈ ਵਰਦੀਆਂ ਤੇ ਬੂਟ ਭੇਂਟ ਕੀਤੇ। ਉਨ੍ਹਾਂ ਦੱਸਿਆ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਫੂਡ ਫਾਰ ਹੰਗਰ , ਪੌਦੇ ਲਗਾਉਣ, ਖੂਨਦਾਨ ਕੈਂਪ , ਮੈਡੀਕਲ ਕੈਂਪ ਲਗਾਉਣ , ਲੋੜਵੰਦ ਵਿਦਿਆਰਥੀਆਂ ਨੂੰ ਫੀਸਾਂ ਤੇ ਵਰਦੀਆਂ ਵੰਡਣ, ਸਕੂਲਾਂ ਵਿੱਚ ਆਰ ਓ ਸਿਸਟਮ ਲਗਾਉਣ , ਬੱਚਿਆਂ ਨੂੰ ਸਟੇਸ਼ਨਰੀ ਦੇਣ ਆਦਿ ਜਿਹੇ ਅਨੇਕਾਂ ਸਮਾਜ ਭਲਾਈ ਦੇ ਪ੍ਰੋਜੈਕਟ ਕੀਤੇ ਗਏ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਵੱਲੋਂ ਇਸ ਉਪਰਾਲੇ ਲਈ ਲਾਇਨਜ ਕਲੱਬ ਬਟਾਲਾ ਮੁਸਕਾਨ ਦਾ ਧੰਨਵਾਦ ਕੀਤਾ।ਇਸ ਦੌਰਾਨ ਲਾਇਨਜ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ, ਕਲੱਬ ਮੈਂਬਰ ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਭਾਰਤ ਭੂਸ਼ਨ, ਜੈਦੀਪ ਢਿੱਲੋਂ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਪਰਵਿੰਦਰ ਸਿੰਘ, ਲਾਇਨ ਅਮਰਦੀਪ ਸਿੰਘ ਸੈਣੀ, ਲਾਇਨ ਬਲਕਾਰ ਸਿੰਘ , ਲਾਇਨ ਅਨੂਪ ਸਿੰਘ ਮਾਂਗਟ, ਲਾਇਨ ਸ਼ੁਸ਼ੀਲ ਮਹਾਜਨ , ਲਾਇਨ ਪ੍ਰਦੀਪ ਚੀਮਾ, ਲਾਈਨ ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *