ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਰਾਸ਼ਟਰੀ ਪੁਰਸਕਾਰ 2024 ਲਈ ਅਪਲਾਈ ਕਰਨ ਦੀ ਆਖਿਰੀ ਮਿਤੀ 31 ਜੁਲਾਈ

ਅੰਮ੍ਰਿਤਸਰ 18 ਜੁਲਾਈ 2024—

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਭਾਰਤ ਸਰਕਾਰ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਨੈਸ਼ਨਲ ਅਵਾਰਡ ਦੇਣ ਦੀ ਘੋਸ਼ਣਾ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਦਿਵਿਆਂਗਜਨਾਂ ਦੇ ਨੈਸ਼ਨਲ ਅਵਾਰਡ 2024 ਦੀਆਂ ਅਰਜੀਆਂ ਸਬੰਧੀ ਗਾਈਡਲਾਈਨਜ਼ ਅਤੇ ਪ੍ਰੋਫਾਰਮਾ ਅਤੇ www.depwd.gov.in ਅਤੇ www.awards.gov.in  ਉੱਤੇ ਉਪਲਬਧ ਹਨ ਅਤੇ ਨੈਸ਼ਨਲ ਅਵਾਰਡ ਦੀਆਂ ਅਰਜੀਆਂ ਕੇਵਲ ਆਨਲਾਈਨ ਭਰਨ ਦੀ ਆਖਿਰੀ ਮਿਤੀ 31 ਜੁਲਾਈ 2024 ਹੈ। ਉਨਾਂ ਦੱਸਿਆ ਕਿ ਅਰਜੀਆਂ ਨੂੰ ਯੋਗ ਉਮੀਦਵਾਰ ਸਿੱਧੇ ਤੋਰ ਤੇ www.awards.gov.in  ਉੱਤੇ ਭੇਜ ਸਕਦੇ ਹਨ।

ਉਨਾਂ ਨੇ ਜਿਲ੍ਹੇ ਦੀਆਂ ਸਮੂਹ ਐਨ.ਜੀ.ਓਜ਼ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਿਵਿਆਂਗਜਨ ਵਿਅਕਤੀਆਂ ਨੂੰ ਇਸ ਲਈ ਜਾਗਰੂਕ ਅਤੇ ਪ੍ਰੇਰਿਤ ਕਰਨ ਤਾਂ ਜੋ ਉਹ ਇਸ ਅਵਾਰਡ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਅਤੇ ਆਪਣੀਆਂ ਅਰਜੀਆਂ ਅਪਲਾਈ ਕਰ ਸਕਣ।

Leave a Reply

Your email address will not be published. Required fields are marked *