ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖੇ ਜਾਣ ਦੇ ਲਈ ਅਜਿਹੇ ਮੁਹਿੰਮ ਸ਼ੁਰੂ ਕਰਨਾ ਬੇਹੱਦ ਜਰੂਰੀ: ਹਲਕਾ ਵਿਧਾਇਕ ਕੁਲਵੰਤ ਸਿੰਘ

ਐਸ.ਏ.ਐਸ.ਨਗਰ 03 ਜੁਲਾਈ:
ਲੀਓ ਕਲੱਬ ਟਰਾਈਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਤੀਸਰੇ ਦਿਨ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਮੋਹਾਲੀ ਦੇ ਸੈਕਟਰ 82 ਚ ਬੂਟੇ ਲਗਾਏ ਗਏ, ਇਸ ਮੌਕੇ ਤੇ ਉਚੇਚੇ ਤੌਰ ਤੇ ਹਲਕਾ ਵਿਧਾਇਕ ਐਸ.ਏ.ਐਸ. ਨਗਰ, ਕੁਲਵੰਤ ਸਿੰਘ ਵੱਲੋਂ ਪ੍ਰੋਜੈਕਟ ਦੇ ਚੇਅਰਪਰਸਨ ਡਾਕਟਰ ਐਸ.ਐਸ ਭੰਵਰਾ ਦੇ ਨਾਲ ਮਿਲ ਕੇ ਬੂਟੇ ਲਗਾਏ ਜਾਣ ਦੀ ਮੁਹਿੰਮ ਨੂੰ ਅਗਾਂਹ ਤੋਰਿਆ ਗਿਆ।  ਇੱਥੇ ਇਹ ਜ਼ਿਕਰਯੋਗ ਹੈ ਕਿ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ 1 ਜੁਲਾਈ ਤੋਂ 5 ਜੁਲਾਈ ਤੱਕ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ  ਹੈ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਲੀਓ ਕਲੱਬ ਟਰਾਈਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖੇ ਜਾਣ ਦੇ ਲਈ ਇਸ ਤਰ੍ਹਾਂ ਦੀ ਮੁੰਹਿਮ ਸ਼ੁਰੂ ਕੀਤੇ ਜਾਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਮਿਲ ਕੇ ਰੁੱਖ ਲਗਾਏ ਜਾਣ ਦੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਕੇ ਆਪੋ ਆਪਣੇ ਇਲਾਕਿਆਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਕਿ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਲਈ ਹਰ ਕੋਈ ਆਪੋ ਆਪਣੇ ਪੱਧਰ ਉੱਤੇ ਆਪਣਾ  ਬਣਦਾ ਯੋਗਦਾਨ ਪਾ ਸਕੇ।
ਇਸ ਮੌਕੇ ਤੇ ਪ੍ਰੋਜੈਕਟ ਚੇਅਰਪਰਸਨ ਡਾਕਟਰ ਐਸ.ਐਸ ਭੰਵਰਾ ਅਤੇ ਪ੍ਰਧਾਨ ਲਾਈਨਜ ਦਿਨੇਸ਼ ਸਚਦੇਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੀਓ ਕਲੱਬ ਟ੍ਰਾਈਸਿਟੀ ਅਤੇ ਲੋਇਨ ਲਾਈਨ ਇਜ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਵੱਲੋਂ ਇਹ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਦੇ ਤਹਿਤ ਵੱਡੇ ਪੱਧਰ ਤੇ ਆਪੋ ਆਪਣੇ ਏਰੀਏ ਦੇ ਵਿੱਚ ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਤਰਫੋਂ ਬੂਟੇ ਲਗਾਏ ਜਾਣਗੇ।
ਇਸ ਮੌਕੇ ਤੇ ਲਾਇਨਜ਼  ਕਲੱਬ ਦੇ ਪ੍ਰਧਾਨ ਦਿਨੇਸ਼ ਸਚਦੇਵਾ, ਪਰਮਿੰਦਰ ਸਿੰਘ, ਰਮਨ ਕੁਮਾਰ, ਐਚ.ਐਸ ਬਰਾੜ, ਸਾਬਕਾ ਕੌਂਸਲਰ ਆਰ.ਪੀ ਸ਼ਰਮਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਡਾਕਟਰ ਕੁਲਦੀਪ ਸਿੰਘ, ਗੱਬਰ ਮੌਲੀ, ਮਿੱਠੂ ਮੌਲੀ ਵੀ ਹਾਜ਼ਰ ਸਨ,
ਫੋਟੋ ਕੈਪਸ਼ਨ :
ਲੀਓ ਕਲੱਬ ਟ੍ਰਾਈਸਿਟੀ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਬੂਟਾ ਲਗਾਉਂਦੇ ਹੋਏ ਵਿਧਾਇਕ ਕੁਲਵੰਤ ਸਿੰਘ, ਪ੍ਰੋਜੈਕਟ ਚੇਅਰਪਰਸਨ ਡਾਕਟਰ ਐਸ.ਐਸ. ਭੰਵਰਾ, ਪ੍ਰਧਾਨ ਦਿਨੇਸ਼ ਸਚਦੇਵਾ, ਅਤੇ ਹੋਰ ਪਤਵੰਤੇ ਸੱਜਣ।

Leave a Reply

Your email address will not be published. Required fields are marked *