ਬੌਧਿਕ ਅਸਮਰੱਥਾ ਖਿਡਾਰੀਆਂ ਨੇ ਕੀਤਾ ਵਿਭਾਗ ਦਾ ਨਾਮ ਕੀਤਾ ਰੋਸ਼ਨ

ਅੰਮ੍ਰਿਤਸਰ 16 ਦਸੰਬਰ 2024–

ਸੰਸਥਾ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਜੋ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ । ਇਹ ਸੰਸਥਾ ਵਿਸ਼ੇਸ਼ ਜਰੂਰਤਾਂ ਵਾਲੀਆਂ ਬੱਚੀਆਂ ਦੀ ਦੇਖ ਰੇਖ ਲਈ ਕੰਮ ਕਰਦੀ ਹੈ । ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਸੰਸਥਾ ਦੀਆਂ ਸਹਿਵਾਸਣਾਂ ਨੇ 25ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕ 2024, ਗੁਰੂ ਨਾਨਕ ਪਬਲਿਕ ਸਕੂਲਸਰਾਭਾ ਨਗਰਲੁਧਿਆਣਾ (ਪਹਿਲੀ ਨਾਰਥ ਜ਼ੋਨ ਸਪੈਸ਼ਲ ਓਲੰਪਿਕ ਖੇਡਾਂ) [25th Punjab State Special Olympics 2024, Guru Nanak Public School,Sarabha Nagar, Ludhiana (First North Zone Special Olympics Games) ਵਿਖੇ ਜੋ ਕਿ ਮਿਤੀ 13/12/2024 ਤੋਂ 15/12/2024 ਤੱਕ ਖੇਡਾਂ ਕਰਵਾਈਆਂ ਗਈਆਂ ਸਨ ਜਿਸ ਵਿੱਚ ਸੰਸਥਾ ਦੀਆਂ ਸਹਿਵਾਸਣਾਂ ਨੇ 100 ਮੀਟਰ ਦੋੜ ਵਿੱਚ ਪਹਿਲਾ ਅਤੇ ਦੂਸਰਾ ਸਥਾਨਸ਼ੋਟਪੁੱਟ ਵਿੱਚ ਦੂਸਰਾ ਸਥਾਨ ਅਤੇ ਬੋਚੀ ਖੇਡ ਵਿੱਚ ਪਹਿਲਾ ਤੇ ਤੀਸਰਾ ਸਥਾਨ ਅਤੇ 3 ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 6 ਬਰਾਉਨ ਮੈਡਲ ਹਾਸਲ ਕੀਤੇ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਮਾਜਿਕ ਸੁਰੱਖਿਆ ਅਫਸਰਅੰਮ੍ਰਿਤਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਪਹਿਲਾਂ ਵੀ ਇਸ ਸੰਸਥਾ ਦੀਆਂ ਬੱਚੀਆਂ ਨੇ ਖੇਡਾਂ ਵਿੱਚ ਕਈ ਮੁਕਾਮ ਹਾਸਲ ਕੀਤੇ ਹਨ। ਉਨਾਂ ਕਿਹਾ ਕਿ ਵਿਭਾਗ ਵਲੋਂ ਇਨਾਂ ਸਪੈਸ਼ਲ ਬੱਚਿਆਂ ਨੂੰ ਸਮੇਂ-ਸਮੇਂ ਸਿਰ ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਭੇਜਿਆ ਜਾਂਦਾ ਹੈ। ਉਨਾਂ ਕਿਹਾ ਕਿ ਇਸ ਵਾਰ ਵੀ ਇਸ ਸੰਸਥਾ ਦੀਆਂ ਬੱਚੀਆਂ ਨੇ ਮੈਡਲ ਜਿੱਤ ਕੇ ਇਸ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਵੀ ਹਾਜਰ ਸੀ।

Leave a Reply

Your email address will not be published. Required fields are marked *