ਜੂਵੀਨਾਈਲ ਕੈਦੀ/ਬੰਦੀਆਂ ਦੀ ਪਛਾਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਅੰਮ੍ਰਿਤਸਰ, 29 ਜਨਵਰੀ 2024:

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮਾਣਯੋਗ ਚੇਅਰਮੈਨ-ਕਮ-ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀ ਅਤੇ ਹਿਰਾਸਤੀ ਜਿਹੜੇ ਆਪਣੇ ਆਪ ਨੂੰ ਜੁਰਮ ਦੇ ਵੇਲੇ ਜੂਵੀਨਾਈਲ ਹੋਣ ਦਾ ਦਾਅਵਾ ਕਰਦੇ ਹਨਦੀ ਪਛਾਣ ਕਰਨ ਅਤੇ ਇਸ ਸਬੰਧੀ ਉਨ੍ਹਾਂ ਦੀ ਦਰਖਾਸਤ ਚਾਈਲਡ ਕੇਅਰ ਇੰਸਟੀਚਿਊਟ ਨੂੰ ਭੇਜਣ ਸਬੰਧੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਜਿਹੜੇ ਕੈਦੀ ਜਾਂ ਹਿਰਾਸਤੀ ਜੂਵੀਨਾਈਲ ਸਾਬਿਤ ਹੋਣ ਤਾਂ ਉਹਨਾਂ ਨੂੰ ਚਾਈਲਡ ਕੇਅਰ ਇੰਸਟੀਚਿਊਟ ਜਾਂ ਸੁਰੱਖਿਅਤ ਜਗ੍ਹਾ ਵਿਖੇ ਭੇਜਿਆ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ਼੍ਰੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਸਾਰੇ  ਕੈਦੀ ਜਾਂ ਹਿਰਾਸਤੀ ਜਿਹੜੇ 18 ਤੋਂ 22 ਸਾਲ ਦੀ ਉਮਰ ਵਿਚ ਲਗਦੇ ਹਨ ਉਹਨਾਂ ਦੀ ਵੀ ਸਕਰੂਟਨੀ ਕੀਤੀ ਜਾਵੇਗੀ ਤੇ ਉਹਨਾਂ ਵਿੱਚੋਂ ਵੀ ਜੇ ਕੋਈ ਜੂਵੀਨਾਈਲ ਨਿਕਲਦਾ ਹੈ ਤਾਂ ਉਸ ਦੀ ਵੀ ਉਪਰੋਕਤ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਉਨ੍ਹਾਂ ਵੱਲੋਂ ਜੇਲ੍ਹ ਵਿਜ਼ਟਿੰਗ ਲਾਇਰ ਅਤੇ ਪੀ.ਐਲ.ਵੀ ਦੀ ਵੀ ਡਿਊਟੀ ਲਗਾਈ ਗਈ ਹੈ ਜਿਹੜੇ ਕਿ ਲਗਾਤਾਰ ਜੇਲ੍ਹਾ ਵਿੱਚ ਜਾ ਕੇ ਨਿਰਧਾਰਿਤ ਪ੍ਰਾਫਰਮੇ ਉੱਤੇ ਜਾਣਕਾਰੀ ਇਕੱਤਰ ਕਰਨਗੇ ਅਤੇ ਬਣਦੀ ਕਾਰਵਾਈ ਕਰਨਗੇ। ਇਹ ਮੁਹਿੰਮ ਪੂਰਾ ਮਹੀਨਾ ਜਾਰੀ ਰਹੇਗੀ।

Leave a Reply

Your email address will not be published. Required fields are marked *